ਫਗਵਾੜਾ ਵਿਖੇ ਰੁਜ਼ਗਾਰ ਮੇਲੇ ਵਿਚ 52 ਉਮੀਦਵਾਰਾਂ ਦੀ ਚੋਣ…. Phagwara express news vinod Sharma kuldeep Singh Noor

पंजाब
Spread the love
Visits:51 Total: 45054
  1. : ਫਗਵਾੜਾ,7 ਜੂਨ ( ਕੁਲਦੀਪ ਸਿੰਘ ਨੂਰ )

ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਰੁਜ਼ਗਾਰ ਮੇਲਾ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਲੋਂ ਸਰਕਾਰੀ ਆਈ.ਟੀ.ਆਈ.(ਲੜਕੀਆਂ) ਫਗਵਾੜਾ ਵਿਖੇ ਲਗਾਇਆ ਗਿਆ,ਜਿਸ ਵਿਚ 52 ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵਲੋਂ ਨੌਕਰੀ ਲਈ ਚੋਣ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਡਾ.ਨਯਨ ਜੱਸਲ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਜੋਗਿੰਦਰ ਸਿੰਘ ਮਾਨ ਵਲੋਂ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਰੋਜ਼ਗਾਰ ਮੇਲੇ ਵਿੱਚ ਕੁੱਲ 103 ਪ੍ਰਾਰਥੀਆਂ ਵਲੋਂ ਭਾਗ ਲਿਆ ਗਿਆ,ਜਿਨ੍ਹਾਂ ਵਿਚੋਂ 52 ਉਮੀਦਵਾਰਾਂ ਦੀ ਮੌਕੇ ਤੇ ਚੋਣ ਕਰ ਅਗਲੇਰੀ ਕਰਵਾਈ ਲਈ ਸਲੈਕਟ ਕੀਤਾ ਗਿਆ। ਇਸ ਰੁਜ਼ਗਾਰ ਮੇਲੇ ਵਿਚ ਪ੍ਰਾਈਵੇਟ ਖੇਤਰ ਦੀਆਂ ਨਾਮਵਰ ਕੰਪਨੀਆਂ ਜਿਵੇਂ ਜੇ.ਸੀ.ਟੀ, ਸੁਖਜੀਤ ਸਟਾਰਚਸ ਲਿਮ,ਜੀ.ਐੱਨ.ਏ ਐਕਸਲਸ ਲਿਮ, ਜੀ.ਐੱਨ.ਏ ਇੰਟਰਪ੍ਰਾਈਸਜ਼, ਡਾ.ਆਈ.ਟੀ.ਐੱਮ, ਅਲਾਂਇਸ ਗਰੁੱਪ ਮੁਹਾਲੀ, ਸ਼ਰਮਾ ਇਲੈੱਕਟ੍ਰੀਕਲਸ, ਓਪਲ ਇੰਜ:ਕਾਰ: ਅਤੇ ਫਾਈਨ ਸਵਿੱਚਸ ਆਦਿ ਵਲੋਂ ਭਾਗ ਲੈਕੇ 103 ਪ੍ਰਾਰਥੀਆਂ ਦੀ ਇੰਟਰਵਿਊ ਲਈ ਚੋਣ ਕੀਤੀ ਗਈ । ਇਸ ਮੌਕੇ ਚੁਣੇ ਹੋਏ 103 ਉਮੀਦਵਾਰਾਂ ਵਿਚੋਂ 52 ਉਮੀਦਵਾਰਾਂ ਨੂੰ ਅਗਲੀ ਕਾਰਵਾਈ ਲਈ ਸਿਲੈਕਟ ਕੀਤਾ

Leave a Reply

Your email address will not be published. Required fields are marked *