ਫਗਵਾੜਾ- ਭਾਰਤੀ ਮਾਨਕ ਬਿਊਰੋ (BIS), ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਜੰਮੂ ਵੱਲੋਂ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਦੇ ਸਬੰਧ ਵਿੱਚ ਪਿਰਾਮਿਡ ਕਾਲਜ ਵਿੱਚ ਇੱਕ ਉਪਭੋਗਤਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ ਕਲੱਬ ਫਗਵਾੜਾ ਦੇ ਸਹਿਯੋਗ ਨਾਲ ਆਯੋਜਿਤ ਇਸ ਵਰਕਸ਼ਾਪ ਵਿੱਚ ਕਈ ਸਮਾਜਿਕ ਅਤੇ ਉਦਯੋਗਿਕ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਭਾਰਤ ਵਿਕਾਸ ਪ੍ਰੀਸ਼ਦ, ਰੋਟਰੀ ਕਲੱਬ, ਲਘੂ ਉਦਯੋਗ ਭਾਰਤੀ , ਸਰਬ ਨੌਜਵਾਨ ਸਭਾ , ਮੇਰਾ ਯੁਵਾ ਭਾਰਤ ਅਤੇ ਸਾਇੰਸ ਟੀਚਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਸ਼ਾਮਲ ਸਨ। ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਤਿਲਕ ਰਾਜ, ਨਿਰਦੇਸ਼ਕ ਅਤੇ ਮੁਖੀ, BIS ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਨੇ ਉਪਭੋਗਤਾ ਜਾਗਰੂਕਤਾ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਉਤਪਾਦ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਹੈ ਤਾਂ ਉਪਭੋਗਤਾਵਾਂ ਨੂੰ ਉਸ ਦੀ ਸ਼ਿਕਾਇਤ ਜ਼ਰੂਰ ਦਰਜ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਉਪਭੋਗਤਾਵਾਂ ਦੇ ਹਿੱਤਾਂ ਦੀ ਰੱਖਿਆ ਅਤੇ ਬਜ਼ਾਰ ਵਿੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਬਿਉਰੋ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ 2026 ਦਾ ਵਿਸ਼ਾ “ (ਸੁਰੱਖਿਅਤ ਉਤਪਾਦ, ਆਤਮਵਿਸ਼ਵਾਸੀ ਉਪਭੋਗਤਾ)” ਹੈ।
ਆਸ਼ੀਸ਼ ਕੁਮਾਰ ਦਿਵੇਦੀ, ਸਟੈਂਡਰਡ ਪ੍ਰੋਮੋਸ਼ਨ ਅਫਸਰ, ਨੇ ਬਿਉਰੋ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਪੰਜਾਬ ਦੇ ਛੇ ਜ਼ਿਲ੍ਹਿਆਂ—ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ—ਵਿੱਚ ਚੱਲ ਰਹੀਆਂ ਮਾਨਕ ਪ੍ਰਚਾਰ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ।
ਵਰਕਸ਼ਾਪ ਦੇ ਸਰੋਤ ਵਿਅਕਤੀਆਂ ਸੰਜੀਵਨ ਸਿੰਘ ਡੱਢਵਾਲ ਅਤੇ ਹਰਜਿੰਦਰ ਗੋਗਨਾ ਨੇ ਉਪਭੋਗਤਾਵਾਂ ਦੇ ਅਧਿਕਾਰਾਂ ਅਤੇ ਸਮਾਨ ਦੀ ਖਰੀਦਦਾਰੀ ਸਮੇਂ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਗੁਣਵੱਤਾ ਪ੍ਰਮਾਣਿਤ ਉਤਪਾਦਾਂ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ।
ਕਾਰਜਕ੍ਰਮ ਦੌਰਾਨ ਇੱਕ ਇੰਟਰੈਕਟਿਵ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਾਜ਼ਰ ਨਿਰਮਾਤਾਵਾਂ ਅਤੇ ਭਾਗੀਦਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਸ਼੍ਰੀ ਤਿਲਕ ਰਾਜ ਨੇ ਵਿਸਥਾਰ ਨਾਲ ਜਵਾਬ ਦਿੱਤੇ ਅਤੇ ਮਾਪਦੰਡਾਂ, ਸਰਟੀਫਿਕੇਸ਼ਨ ਅਤੇ ਉਪਭੋਗਤਾ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਮਾਰਗਦਰਸ਼ਨ ਦਿੱਤਾ।
ਪਿਰਾਮਿਡ ਕਾਲਜ ਦੇ ਡਾਇਰੈਕਟਰ ਡਾ. ਵਿਵੇਕ ਮਿੱਤਲ, ਡਾਇਰੈਕਟਰ ਨੇ ਸੰਸਥਾ ਵੱਲੋਂ ਇਸ ਤਰ੍ਹਾਂ ਦੀ ਗਿਆਨਵਰਧਕ ਵਰਕਸ਼ਾਪ ਕਰਵਾਉਣ ਅਤੇ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਉਪਭੋਗਤਾ ਅਧਿਕਾਰਾਂ ਅਤੇ ਗੁਣਵੱਤਾ ਮਾਪਦੰਡਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਵਰਕਸ਼ਾਪ ਦਾ ਸਮਾਪਨ ਧੰਨਵਾਦ ਪ੍ਰਸਤਾਵ ਨਾਲ ਹੋਇਆ ਅਤੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਚੇਤ ਰਹਿਣ ਅਤੇ ਆਪਣੀ ਸੁਰੱਖਿਆ ਅਤੇ ਭਰੋਸੇ ਲਈ ਮਾਨਕੀਕ੍ਰਿਤ ਅਤੇ ਗੁਣਵੱਤਾ ਚਿੰਨ੍ਹਤ ਉਤਪਾਦਾਂ ਨੂੰ ਹੀ ਤਰਜੀਹ ਦੇਣ। ਇਸ ਮੌਕੇ ਪੰਡਿਤ ਰਾਹੁਲ ਸ਼ਰਮਾ, ਵਿਤਿਨ ਪੁਰੀ, ਵਿਕਰਮ ਗੁਪਤਾ, ਅਜੇ ਅਗਰਵਾਲ, ਰਵਿੰਦਰ ਗੁਲਾਟੀ, ਰਮੇਸ਼ ਅਗਰਵਾਲ, ਅਸ਼ੋਕ ਸੇਠੀ, ਅਸ਼ੋਕ ਗੁਪਤਾ , ਪਰਿਹਾਂਤ ਉੱਪਲ, ਚੰਦਰ ਮੇਹਨ ਸ਼ਰਮਾ, ਜਤਿੰਦਰ ਅਗਰਵਾਲ, ਅਤਿੰਦਰ ਪਾਲ ਸਿੰਘ, ਵਿਵੇਕ ਮਹਾਜਨ, ਪ੍ਰਦੀਪ ਸ਼ਰਮਾ ਹਾਜ਼ਰ ਸਨ ।ਉਤਪਾਦ ਮਿਆਰੀ ਨਹੀਂ ਤਾਂ ਸ਼ਿਕਾਇਤ ਦੀ ਆਦਤ ਪਾਉਣੀ ਜ਼ਰੂਰੀ – ਡਾਇਰੈਕਟਰ ਤਿਲਕ ਰਾਜ
ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਦੇ ਮੌਕੇ ‘ਤੇ ਭਾਰਤੀ ਮਾਨਿਕ ਬਿਉਰੋ ਵੱਲੋਂ ਉਪਭੋਗਤਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਫਗਵਾੜਾ- ਭਾਰਤੀ ਮਾਨਕ ਬਿਊਰੋ (BIS), ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਜੰਮੂ ਵੱਲੋਂ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਦੇ ਸਬੰਧ ਵਿੱਚ ਪਿਰਾਮਿਡ ਕਾਲਜ ਵਿੱਚ ਇੱਕ ਉਪਭੋਗਤਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ ਕਲੱਬ ਫਗਵਾੜਾ ਦੇ ਸਹਿਯੋਗ ਨਾਲ ਆਯੋਜਿਤ ਇਸ ਵਰਕਸ਼ਾਪ ਵਿੱਚ ਕਈ ਸਮਾਜਿਕ ਅਤੇ ਉਦਯੋਗਿਕ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਭਾਰਤ ਵਿਕਾਸ ਪ੍ਰੀਸ਼ਦ, ਰੋਟਰੀ ਕਲੱਬ, ਲਘੂ ਉਦਯੋਗ ਭਾਰਤੀ , ਸਰਬ ਨੌਜਵਾਨ ਸਭਾ , ਮੇਰਾ ਯੁਵਾ ਭਾਰਤ ਅਤੇ ਸਾਇੰਸ ਟੀਚਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਸ਼ਾਮਲ ਸਨ। ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਤਿਲਕ ਰਾਜ, ਨਿਰਦੇਸ਼ਕ ਅਤੇ ਮੁਖੀ, BIS ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਨੇ ਉਪਭੋਗਤਾ ਜਾਗਰੂਕਤਾ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਉਤਪਾਦ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਹੈ ਤਾਂ ਉਪਭੋਗਤਾਵਾਂ ਨੂੰ ਉਸ ਦੀ ਸ਼ਿਕਾਇਤ ਜ਼ਰੂਰ ਦਰਜ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਉਪਭੋਗਤਾਵਾਂ ਦੇ ਹਿੱਤਾਂ ਦੀ ਰੱਖਿਆ ਅਤੇ ਬਜ਼ਾਰ ਵਿੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਬਿਉਰੋ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ 2026 ਦਾ ਵਿਸ਼ਾ “ (ਸੁਰੱਖਿਅਤ ਉਤਪਾਦ, ਆਤਮਵਿਸ਼ਵਾਸੀ ਉਪਭੋਗਤਾ)” ਹੈ।
ਆਸ਼ੀਸ਼ ਕੁਮਾਰ ਦਿਵੇਦੀ, ਸਟੈਂਡਰਡ ਪ੍ਰੋਮੋਸ਼ਨ ਅਫਸਰ, ਨੇ ਬਿਉਰੋ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਪੰਜਾਬ ਦੇ ਛੇ ਜ਼ਿਲ੍ਹਿਆਂ—ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ—ਵਿੱਚ ਚੱਲ ਰਹੀਆਂ ਮਾਨਕ ਪ੍ਰਚਾਰ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ।
ਵਰਕਸ਼ਾਪ ਦੇ ਸਰੋਤ ਵਿਅਕਤੀਆਂ ਸੰਜੀਵਨ ਸਿੰਘ ਡੱਢਵਾਲ ਅਤੇ ਹਰਜਿੰਦਰ ਗੋਗਨਾ ਨੇ ਉਪਭੋਗਤਾਵਾਂ ਦੇ ਅਧਿਕਾਰਾਂ ਅਤੇ ਸਮਾਨ ਦੀ ਖਰੀਦਦਾਰੀ ਸਮੇਂ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਗੁਣਵੱਤਾ ਪ੍ਰਮਾਣਿਤ ਉਤਪਾਦਾਂ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ।
ਕਾਰਜਕ੍ਰਮ ਦੌਰਾਨ ਇੱਕ ਇੰਟਰੈਕਟਿਵ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਾਜ਼ਰ ਨਿਰਮਾਤਾਵਾਂ ਅਤੇ ਭਾਗੀਦਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਸ਼੍ਰੀ ਤਿਲਕ ਰਾਜ ਨੇ ਵਿਸਥਾਰ ਨਾਲ ਜਵਾਬ ਦਿੱਤੇ ਅਤੇ ਮਾਪਦੰਡਾਂ, ਸਰਟੀਫਿਕੇਸ਼ਨ ਅਤੇ ਉਪਭੋਗਤਾ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਮਾਰਗਦਰਸ਼ਨ ਦਿੱਤਾ।
ਪਿਰਾਮਿਡ ਕਾਲਜ ਦੇ ਡਾਇਰੈਕਟਰ ਡਾ. ਵਿਵੇਕ ਮਿੱਤਲ, ਡਾਇਰੈਕਟਰ ਨੇ ਸੰਸਥਾ ਵੱਲੋਂ ਇਸ ਤਰ੍ਹਾਂ ਦੀ ਗਿਆਨਵਰਧਕ ਵਰਕਸ਼ਾਪ ਕਰਵਾਉਣ ਅਤੇ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਉਪਭੋਗਤਾ ਅਧਿਕਾਰਾਂ ਅਤੇ ਗੁਣਵੱਤਾ ਮਾਪਦੰਡਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਵਰਕਸ਼ਾਪ ਦਾ ਸਮਾਪਨ ਧੰਨਵਾਦ ਪ੍ਰਸਤਾਵ ਨਾਲ ਹੋਇਆ ਅਤੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਚੇਤ ਰਹਿਣ ਅਤੇ ਆਪਣੀ ਸੁਰੱਖਿਆ ਅਤੇ ਭਰੋਸੇ ਲਈ ਮਾਨਕੀਕ੍ਰਿਤ ਅਤੇ ਗੁਣਵੱਤਾ ਚਿੰਨ੍ਹਤ ਉਤਪਾਦਾਂ ਨੂੰ ਹੀ ਤਰਜੀਹ ਦੇਣ। ਇਸ ਮੌਕੇ ਪੰਡਿਤ ਰਾਹੁਲ ਸ਼ਰਮਾ, ਵਿਤਿਨ ਪੁਰੀ, ਵਿਕਰਮ ਗੁਪਤਾ, ਅਜੇ ਅਗਰਵਾਲ, ਰਵਿੰਦਰ ਗੁਲਾਟੀ, ਰਮੇਸ਼ ਅਗਰਵਾਲ, ਅਸ਼ੋਕ ਸੇਠੀ, ਅਸ਼ੋਕ ਗੁਪਤਾ , ਪਰਿਹਾਂਤ ਉੱਪਲ, ਚੰਦਰ ਮੇਹਨ ਸ਼ਰਮਾ, ਜਤਿੰਦਰ ਅਗਰਵਾਲ, ਅਤਿੰਦਰ ਪਾਲ ਸਿੰਘ, ਵਿਵੇਕ ਮਹਾਜਨ, ਪ੍ਰਦੀਪ ਸ਼ਰਮਾ ਹਾਜ਼ਰ ਸਨ ।