ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਫਿਜ਼ੀਓਥਰੈਪੀ ਕੈਂਪ

देश
Spread the love
Visits:352 Total: 229524

ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਫਿਜ਼ੀਓਥਰੈਪੀ ਕੈਂਪ

ਫਗਵਾੜਾ 3 ਜੂਨ ( ਕੁਲਦੀਪ ਸਿੰਘ ਨੂਰ ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਇਸ ਦੌਰਾਨ ਡਾ: ਮੀਨਾਕਸ਼ੀ ਸ਼ਰਮਾ ਅਤੇ ਉਨ੍ਹਾਂ ਦੇ ਸਹਿਯੋਗੀ ਗਗਨਦੀਪ ਸਿੰਘ ਨੇ ਜੋੜਾਂ ਸਮੇਤ ਵੱਖ-ਵੱਖ ਦਰਦਾਂ ਨਾਲ ਪੀੜ੍ਹਤ 35 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਅਗਲੇਰੀ ਇਲਾਜ ਲਈ ਲਵਲੀ ਆਟੋਜ਼ ਜੀ.ਟੀ.ਰੋਡ ਸਥਿਤ ਸਿਹਤ ਕੇਂਦਰ ਵਿਖੇ ਆਉਣ ਦੀ ਹਦਾਇਤ ਕੀਤੀ। ਮਲਕੀਅਤ ਸਿੰਘ ਰਘਬੋਤਰਾ ਅਨੁਸਾਰ ਕੈਂਪ ਵਿੱਚ ਗਰਦਨ, ਕਮਰ, ਗੋਡਿਆਂ ਆਦਿ ਦੇ ਦਰਦ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕਰਕੇ ਰਜਿਸਟ੍ਰੇਸ਼ਨ ਕੀਤੀ ਗਈ ਹੈ ਜਿਹਨਾਂ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਕੈਂਪ ਹਰ ਮਹੀਨੇ ਦੀ 1 ਅਤੇ 15 ਤਰੀਕ ਨੂੰ ਲਗਾਤਾਰ ਬਲੱਡ ਬੈਂਕ ਵਿੱਚ ਲਗਾਇਆ ਜਾਵੇਗਾ। ਇਸ ਮੌਕੇ ਜੁਗਲ ਕਿਸ਼ੋਰ ਭਨੋਟ, ਵਿਸ਼ਵਾਮਿੱਤਰ ਸ਼ਰਮਾ, ਰਮਨ ਨਹਿਰਾ ਅਤੇ ਸਤਪਾਲ ਸੇਠੀ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *