ਫਗਵਾੜਾ 27 ਮਾਰਚ.. ਪੰਜਾਬ ਸਰਕਾਰ ਵਲੋਂ ਵਿਧਾਨਸਭਾ ‘ਚ ਪੇਸ਼ ਕੀਤੇ ਸਾਲ 2025-26 ਦੇ ਬਜਟ ਦੀ ਨੁਕਤਾਚੀਨੀ ਕਰਦਿਆਂ ਜਿਲ੍ਹਾ ਕਾਂਗਰਸ ਸਕੱਤਰ ਕਰਮਜੀਤ ਸਿੰਘ ਬਿੱਟੂ ਅਤੇ ਹਲਕਾ ਫਗਵਾੜਾ ਦੇ ਸ਼ਹਿਰੀ ਮੀਤ ਪ੍ਰਧਾਨ ਤੁਲਸੀ ਰਾਮ ਖੋਸਲਾ ਨੇ ਕਿਹਾ ਕਿ ਸਰਕਾਰ ਵਲੋਂ ਪੇਸ਼ ਕੀਤਾ ਬਜਟ ‘ਆਪ ਦੇ ਫਲਾਪ’ ਹੋਣ ਦੀ ਗਵਾਹੀ ਭਰਦਾ ਹੈ। ਕਿਉਂਕਿ ਕੇਜਰੀਵਾਲ ਅਤੇ ਭਗਵੰਤ ਮਾਨ ਕਹਿੰਦੇ ਸਨ ਕਿ ਦੂਜੀਆਂ ਪਾਰਟੀਆਂ ਝੂਠੇ ਵਾਅਦੇ ਕਰਦੇ ਹਨ ਪਰ ਉਹ ਪੱਕੀ ਗਾਰੰਟੀ ਦਿੰਦੇ ਹਨ ਜੋ ਪੂਰੀ ਹੁੰਦੀ ਹੈ। ਇਸ ਲਿਹਾਜ ਦੇ ਨਾਲ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਇਕ ਹਜਾਰ ਰੁਪਏ ਮਹੀਨਾ ਦੇਣ ਦੀ ਗਾਰੰਟੀ ਸਰਕਾਰ ਦੇ ਚੌਥੇ ਬਜਟ ਵਿਚ ਵੀ ਪੂਰੀ ਨਹੀਂ ਹੋਈ ਹੈ। ਬਜਟ ਵਿਚ ਇਸ ਗਾਰੰਟੀ ਦਾ ਕੋਈ ਜਿਕਰ ਤੱਕ ਨਹੀਂ ਕੀਤਾ ਗਿਆ। ਪੰਜਾਬੀਆਂ ਨੂੰ ਸਿਰਫ ਝੂਠੇ ਸਬਜਬਾਗ ਹੀ ਦਿਖਾਏ ਗਏ ਹਨ। ਕਰਮਜੀਤ ਸਿੰਘ ਬਿੱਟੂ ਨੇ ਕਿਹਾ ਕਿ ਬਜਟ ‘ਚ ਪੇਸ਼ ਆਂਕੜਿਆਂ ਦਾ ਕੋਈ ਆਧਾਰ ਨਹੀਂ ਹੈ। ਸਰਕਾਰ ਵਲੋਂ ਚੁੱਕੇ ਕਰਜਿਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਦਕਿ ਪੰਜਾਬ ਨੂੰ ਕਰਜਾ ਮੁਕਤ ਸਟੇਟ ਬਨਾਉਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਰਾਜ ਵਿਚ ਸੂਬੇ ਦਾ ਕਰਜਾ ਪਹਿਲਾਂ ਨਾਲੋਂ ਵੀ ਬਹੁਤ ਜਿਆਦਾ ਵੱਧਦਾ ਜਾ ਰਿਹਾ ਹੈ। ਸਰਕਾਰ ਨੇ ਅਗਲੇ ਵਿੱਤ ਵਰ੍ਹੇ ਵਿਚ ਜੋ ਖਰਚੇ ਕਰਨ ਦੀ ਗੱਲ ਕਹੀ ਹੈ, ਉਹ ਪੈਸੇ ਕਿੱਥੋਂ ਆਉਣਗੇ? ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਪਾਰਟੀ ਦੇ ਵਰਗਲਾਵੇ ਵਿਚ ਨਹੀਂ ਆਉਣਗੇ। ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਇਹਨਾਂ ਨੂੰ ਸਬਕ ਸਿਖਾਇਆ ਹੈ, ਉਸੇ ਤਰ੍ਹਾਂ ਪੰਜਾਬ ਦੇ ਵੋਟਰ ਵੀ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਆਪ ਪਾਰਟੀ ਨੂੰ ਚਲਦਾ ਕਰਨਗੇ।
ਬਜਟ ਵਿਚ ਔਰਤਾਂ ਨੂੰ ਇਕ ਹਜਾਰ ਰੁਪਏ ਮਹੀਨਾ ਦੇਣ ਤੋਂ ਮੁਨਕਰ ਹੋਈ ‘ਆਪ’ ਸਰਕਾਰ’ – ਕਰਮਜੀਤ ਬਿੱਟੂ
Visits:105 Total: 45060