ਪੰਜਾਬੀ ਸਾਹਿਤ, ਸਭਿੱਆਚਾਰ ਅਤੇ ਕਲਾ ਦੇ ਪ੍ਰਚਾਰ-ਪਾਸਾਰ ਦੇ ਉਦੇਸ਼ ਹਿੱਤ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਭਾਸ਼ਾਵਾਂ (ਪੰਜਾਬੀ, ਹਿੰਦੀ ਅਤੇ ਉਰਦੂ) ਵਿੱਚ ਤਿਮਾਹੀ ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸ ਸਬੰਧੀ ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਸ਼੍ਰੀਮਤੀ ਜਸਪ੍ਰੀਤ ਕੌਰ ਵੱਲੋਂ ਦੱਸਿਆ ਗਿਆ ਹੈ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸਿਤ ਕੀਤੇ ਜਾਂਦੇ ਰਸਾਲੇ ਪੰਜਾਬੀ ਦੁਨੀਆ ਦੇ ਡਾ. ਜਗਤਾਰ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾਣਾ ਹੈ। ਜ਼ਿਲ੍ਹੇ ਦੇ ਸਮੂਹ ਸਾਹਿਤਕਾਰਾਂ/ਲੇਖਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਡਾ. ਜਗਤਾਰ ਵਿਸ਼ੇਸ਼ ਅੰਕ ਲਈ ਖੋਜ ਪੱਤਰ ਭੇਜਣ ਅਤੇ ਇਸ ਰਾਸਲੇ ਨੂੰ ਪ੍ਰਕਾਸਿਤ ਕਰਨ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਇਹ ਖੋਜ ਪੱਤਰ ਮਿਤੀ 10-07-2025 ਤੱਕ ਇਸ ਦਫ਼ਤਰ ਦੀ ਈ ਮੇਲ [email protected] ਤੇ ਭੇਜੇ ਜਾਣ। ਇਹਨਾਂ ਖੋਜ ਪੱਤਰਾਂ ਉਪੱਰ ਮੌਲਿਕ ਅਤੇ ਅਣਪ੍ਰਕਾਸਿਤ ਹੋਣ ਸੰਬਧੀ ਤਸਦੀਕ ਕਰਨਾ ਅਤੇ ਭੇਜਣ ਵਾਲੇ ਦਾ ਪੂਰਾ ਪਤਾ ਸਮੇਤ ਪਿੰਨ ਕੋਡ ਅਤੇ ਮੋਬਾਇਲ ਨੰਬਰ ਵੀ ਦਰਜ ਕਰਨਾ ਯਕੀਨੀ ਬਣਾਇਆ ਜਾਵੇ। ਇਸ ਬਾਬਤ ਹੋਰ ਜਾਣਕਾਰੀ ਲਈ ਇਸ ਦਫ਼ਤਰ ਦੇ ਕਲਰਕ ਸ਼੍ਰੀ ਮਨੀਸ਼ ਕੁਮਾਰ ਦੇ ਮੋਬਾਇਲ ਨੰਬਰ 62840-61290 ਤੇ ਸਪੰਰਕ ਕੀਤਾ ਜਾ ਸਕਦਾ ਹੈ।