ਫਗਵਾੜਾ ਥਾਣਾ ਰਾਵਲਪਿੰਡੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

फगवाड़ा
Spread the love
Visits:238 Total: 114354

ਫਗਵਾੜਾ। ਥਾਣਾ ਰਾਵਲਪਿੰਡੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਤੋਂ ਦੋ 10 ਰੁਪਏ ਦੇ ਨੋਟ ਦੋ ਸਿਲਵਰ ਪੇਪਰ ਐਲਮਨੀਅਮ ਅਤੇ ਦੋ ਲਾਈਟਰ ਬਰਾਮਦ ਕੀਤੇ ਹਨ ਪੁਲਿਸ ਨੇ ਇਹਨਾਂ ਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਚ ਓ ਰਾਵਲਪਿੰਡੀ ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਰਨ ਨਿਵਾਸੀ ਕੋਟਲੀ ਜ਼ਿਲਾ ਜਲੰਧਰ ਰਾਜੀਵ ਨਿਵਾਸੀ ਰਿਹਾਨਾ ਜੱਟਾਂ ਦੋਵੇਂ ਦਾਣਾ ਮੰਡੀ ਬੇਆਬਾਦ ਬਿਲਡਿੰਗ ਵਿੱਚ ਨਸ਼ਾ ਕਰ ਰਹੇ ਹਨ ਸੂਚਨਾ ਮਿਲਣ ਤੋਂ ਬਾਅਦ ਏਐਸਆਈ ਜਗਦੀਸ਼ ਰਾਜ ਆਪਣੀ ਪਾਰਟੀ ਨਾਲ ਪਹੁੰਚੇ ਅਤੇ ਦੋਨਾਂ ਨੂੰ ਕਾਬੂ ਕਰ ਲਿਆ ਇਹਨਾਂ ਤੋਂ ਦਸ ਰੁਪਏ ਦਾ ਨੋਟ ਸਿਲਵਰ ਪੇਪਰ ਅਤੇ ਲਾਈਟਰ ਬਰਾਮਦ ਕੀਤਾ ਹੈ ਇਸੀ ਤਰਾਂ ਏ ਐਸਆਈ ਸੁਰਜੀਤ ਸਿੰਘ ਨੇ ਮਨਵੀਰ ਸਿੰਘ ਨਿਵਾਸੀ ਰਿਹਾਨਾ ਜੱਟਾਂ ਨੂੰ ਵੀ ਨਸ਼ੇ ਦਾ ਸੇਵਨ ਕਰਦੇ ਗਿਰਫਤਾਰ ਕੀਤਾ ਹੈ ਇਸ ਤੋਂ ਵੀ 10 ਰੁਪਏ ਦਾ ਨੋਟ ਸਿਲਵਰ ਪੇਪਰ ਐਲਮਨੀਅਮ ਅਤੇ ਲਾਇਟਰ ਬਰਾਮਦ ਕੀਤਾ ਹੈ ਤਿੰਨਾਂ ਤੇ ਐਨਡੀਪੀ ਸੀ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ

Leave a Reply

Your email address will not be published. Required fields are marked *