️ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ 406ਵਾਂ ਦੰਦਾ ਤੇ ਜਬਾੜਿਆਂ ਦਾ ਕੈਂਪ

फगवाड़ा
Spread the love
Visits:47 Total: 45084

ਫਗਵਾੜਾ, 2 ਜੂਨ

✍️ ਕੁਲਦੀਪ ਸਿੰਘ ਨੂਰ

ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਚਲਾਏ ਜਾ ਰਹੇ ਬਲੱਡ ਬੈਂਕ ‘ਚ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਯਾਦ ਵਿਚ 406ਵਾਂ ਦੰਦਾਂ ਦੀਆਂ ਬਿਮਾਰੀਆਂ ਅਤੇ ਜਬਾੜਿਆਂ ਦਾ ਫਰੀ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਰੋਟਰੀ ਕਲੱਬ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਸਤਪਾਲ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਉਹਨਾਂ 15 ਨਵੇਂ ਤਿਆਰ ਕੀਤੇ ਜਬਾੜੇ ਵੀ ਲੋੜਵੰਦਾਂ ਨੂੰ ਤਕਸੀਮ ਕੀਤੇ। ਕੈਂਪ ਦੌਰਾਨ ਸੀ.ਐਮ.ਸੀ. ਲੁਧਿਆਣਾ ਦੀ 25 ਮੈਂਬਰੀ ਮੋਬਾਇਲ ਟੀਮ ਨੇ ਡਾ. ਸਮੀਕਸ਼ਾ ਦੀ ਅਗਵਾਈ ਹੇਠ 166 ਲੋੜਵੰਦ ਮਰੀਜਾਂ ਦੇ ਦੰਦਾਂ ਅਤੇ ਜਬਾੜਿਆਂ ਦਾ ਮੁਆਇਨਾ ਕੀਤਾ। ਡਾਕਟਰਾਂ ਵਲੋਂ ਲੋੜਵੰਦਾਂ ਦੇ ਦੰਦਾ ਦੀ ਸਫਾਈ ਤੇ ਭਰਾਈ ਤੋਂ ਇਲਾਵਾ ਮਰੀਜਾਂ ਦੇ ਖਰਾਬ ਦੰਦਾਂ ਨੂੰ ਬਾਹਰ ਕੱਢਿਆ ਗਿਆ ਅਤੇ ਲੋੜਵੰਦਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। 25 ਨਵੇਂ ਜਬਾੜੇ ਲਗਾਉਣ ਲਈ ਨਾਪ ਲਏ ਗਏ। ਇਸ ਦੌਰਾਨ ਡਾ. ਰੀਚਰਡ ਗਿਲ ਨੇ ਹਾਜਰੀਨ ਨੂੰ ਦੰਦਾਂ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 15 ਜੂਨ ਨੂੰ ਲਗਾਇਆ ਜਾਵੇਗਾ। ਇਸ ਮੌਕੇ ਗੁਲਾਬ ਸਿੰਘ ਠਾਕੁਰ, ਕੁਲਦੀਪ ਦੁੱਗਲ, ਗੁਲਸ਼ਨ ਕਪੂਰ ਤੋਂ ਇਲਾਵਾ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਅਮਰਜੀਤ ਰਾਮ, ਸੁਧਾ ਬੇਦੀ, ਅਮਰਜੀਤ ਡਾਂਗ, ਵਿਸ਼ਵਾਮਿੱਤਰ ਸ਼ਰਮਾ, ਆਰ.ਪੀ. ਨਹਿਰਾ, ਰਮਨ ਨਹਿਰਾ ਆਦਿ ਹਾਜਰ ਸਨ।

Leave a Reply

Your email address will not be published. Required fields are marked *