ਭਾਰਤ-ਪਾਕਿਸਤਾਨ ਦੇ ਵਿਚ ਸੀਜ਼ਫਾਇਰ ਦੇ 25 ਘੰਟੇ ਬਾਅਦ ਐਤਵਾਰ ਨੂੰ ਤਿੰਨਾਂ ਸੈਨਾਵਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨ (DGMO) ਲੈਫਟੀਨੈਂਟ ਜਨਰਲ ਰਾਜੀਵ ਘਈ, ਵਾਈਸ ਐਡਮਿਰਲ ਏਐੱਨ ਪ੍ਰਮੋਦ ਅਤੇ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਨੇ ਆਪ੍ਰੇਸ਼ਨ ਸਿੰਦੂਰ ਦੀ ਜਾਣਕਾਰੀ ਦਿੱਤੀ।
ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਗਾਮ ਹਮਲੇ ਵਿਚ ਕਿਸ ਬਰਬਰਤਾ ਨਾਲ 26 ਲੋਕਾਂ ਨੂੰ ਮਾਰਿਆ ਗਿਆ ਸੀ। ਇਸ ਦੇ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਤੇ PoK ਸਥਿਤ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਇਸ ਨਾਲ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ। ਘਈ ਨੇ ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਤਹਿਤ 7 ਮਈ ਨੂੰ ਹੋਈ ਕਾਰਵਾਈ ਵਿਚ ਸਰਹੱਦ ਪਾਰ 9 ਟਿਕਾਣਿਆਂ ‘ਤੇ ਅਸੀਂ 100 ਅੱਤਵਾਦੀ ਢੇਰ ਕੀਤੇ। ਇਸ ਵਿਚ ਕੰਧਾਰ ਹਾਈਜੈਕ ਤੇ ਪੁਲਵਾਮਾ ਅਟੈਕ ਵਿਚ ਸ਼ਾਮਲ 3 ਵੱਡੇ ਅੱਤਵਾਦੀ ਚਿਹਰੇ ਵੀ ਸ਼ਾਮਲ ਸਨ।l
7 ਮਈ ਨੂੰ ਹੋਈ ਕਾਰਵਾਈ ਦੇ ਬਾਅਦ ਪਾਕਿਸਤਾਨ ਨੇ ਡ੍ਰੋਨ ਤੇ ਮਿਜ਼ਾਈਲ ਤੋਂ ਸਾਡੇ ਬਾਰਡਰ ਸਟੇਟਸ ਵਿਚ ਸਥਿਤ ਫੌਜੀ ਟਿਕਾਣਿਆਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ। ਅਸੀਂ ਉਨ੍ਹਾਂ ਨੂੰ ਹਵਾ ਵਿਚ ਹੀ ਮਾਰ ਡਿਗਾਇਆ। ਇਕ ਵੀ ਟਾਰਗੈੱਟ ਸਫਲ ਨਹੀਂ ਹੋਣ ਦਿੱਤਾ। ਇਸ ਦੇ ਬਾਅਦ ਅਸੀਂ ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ ਸਖਤ ਕਾਰਵਾਈ ਕੀਤੀ ਜਿਸ ਵਿਚ ਪਾਕਿਸਤਾਨ ਫੌਜ ਦੇ 35 ਤੋਂ 40 ਫੌਜ ਤੇ ਅਫਸਰ ਮਾਰੇ ਗਏ। ਬਾਰਡਰ ਅਤੇ LOC ‘ਤੇ ਹੋਈ ਪਾਕਿਸਤਾਨੀ ਸੈਨਾ ਦੀ ਗੋਲੀਬਾਰੀ ਵਿਚ ਸਾਡੇ 5 ਜਵਾਨ ਸ਼ਹੀਦ ਹੋਏ ਹਨ।