Visits:196 Total: 114445
ਫਗਵਾੜਾ:30 ਮਾਰਚ।।:ਸਿਟੀ ਥਾਣਾ ਫਗਵਾੜਾ ਵਿਖੇ ਸੇਵਾਵਾਂ ਨਿਭਾਉਣ ਤੋਂ ਬਾਅਦ ਏ ਐਸ ਆਈ ਜਸਬੀਰ ਸਿੰਘ ਨੇ ਐਲ ਪੀ ਯੂ ਮਹੇੜੂ ਪੁਲਿਸ ਚੌਂਕੀ ਦਾ ਬਤੌਰ -ਏ-ਇੰਚਾਰਜ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਜਿੱਥੇ ਸ੍ ਜਸਬੀਰ ਸਿੰਘ ਪਹਿਲਾਂ ਵੀ ਮਹੇੜੂ ਪੁਲਿਸ ਚੌਂਕੀ ਦੇ ਇੰਚਾਰਜ ਰਹਿ ਚੁੱਕੇ ਹਨ,ਉੱਥੇ ਇਨ੍ਹਾਂ ਨੇ ਥਾਣਾ ਸਿਟੀ ਕਪੂਰਥਲਾ, ਸੁਭਾਨਪੁਰ ਤੇ ਨਡਾਲਾ ਵਿੱਚ ਵੀ ਡਿਊਟੀ ਨਿਭਾਈ ਹੈ ਤੇ ਫਗਵਾੜਾ ਦੀ ਇੰਡਸਟੀ੍ਅਲ ਅਸਟੇਟ ਚੌਂਕੀ ਦੀ ਇੰਚਾਰਜ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਅਹੁਦਾ ਸੰਭਾਲਦਿਆਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵਾਂਗਾ ਤੇ ਉਨ੍ਹਾਂ ਇਸ ਮੌਕੇ ਇਲਾਵਾ ਵਾਸੀਆਂ ਨੂੰ ਪੁਲਿਸ ਦਾ ਪੂਰਨ ਤੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।