ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਕਰਵਾਇਆ 84ਵਾਂ ਰਾਸ਼ਨ ਵੰਡ ਸਮਾਗਮ
* ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਨੇ ਕਰਵਾਈ ਸ਼ੁਰੂਆਤ
* ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਪੰਜਾਬ ਪ੍ਰਧਾਨ ਨੂੰ ਕੀਤਾ ਸਨਮਾਨਤ
ਫਗਵਾੜਾ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਅਤੇ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸ਼ਾਖਾ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਵਲੋਂ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਹਿਯੋਗ ਨਾਲ ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ 84ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਗੈਸਟ ਆਫ ਆਨਰ ਵਜੋਂ ਹਿਉਮਨ ਰਾਈਟਸ ਕੌਂਸਲ (ਇੰਡੀਆ) ਦੇ ਪੰਜਾਬ ਪ੍ਰਧਾਨ ਸੁਖਵੰਤ ਸਿੰਘ ਪੱਡਾ, ਡਿਪਟੀ ਮੇਅਰ ਵਿੱਕੀ ਸੂਦ, ਡਿਸਟ੍ਰਿਕਟ ਪੀ.ਆਰ.ਓ. ਲਾਇਨ ਹਰਵਿੰਦਰ ਸਿੰਘ ਲਾਂਬਾ, ਕੌਂਸਲਰ ਅਮਨਪ੍ਰੀਤ ਕੌਰ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਕੌਂਸਲਰ ਜਸਦੇਵ ਸਿੰਘ, ਕੌਂਸਲਰ ਮਨਪ੍ਰੀਤ ਸਿੰਘ ਭੋਗਲ, ਕੌਂਸਲਰ ਪਤੀ ਅੰਕੁਸ਼ ਓਹਰੀ, ਕੌਂਸਲਰ ਪੁੱਤਰ ਸੌਰਵ ਹਾਂਡਾ, ਸਮਾਜ ਸੇਵਕ ਬੱਬੂ ਮਨੀਲਾ, ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਅਤੇ ਐਸ.ਪੀ. ਬਸਰਾ, ਐਨ.ਆਰ.ਆਈ. ਸੁਖਦੇਵ ਰਾਜ ਮਨੀਲਾ, ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਰਸ਼ਪਾਲ ਸਿੰਘ ਬੱਚਾਜੀਵੀ ਨੇ 20 ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਅਤੇ ਕੰਬਲਾਂ ਦੀ ਵੰਡ ਕੀਤੀ। ਉਹਨਾਂ ਲਾਇਨ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਲੋੜਵੰਦਾਂ ਲਈ ਲਾਹੇਵੰਦ ਦੱਸਿਆ। ਇਸ ਮੌਕੇ ਹਿਉਮਨ ਰਾਈਟਸ ਕੌਂਸਲ (ਇੰਡੀਆ) ਦੇ ਪੰਜਾਬ ਪ੍ਰਧਾਨ ਸੁਖਵੰਤ ਸਿੰਘ ਪੱਡਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਨੇ ਪਹਿਲੀ ਵਾਰ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਹੈ ਅਤੇ ਗੁਰਦੀਪ ਸਿੰਘ ਕੰਗ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ ਕਿ ਅੰਨ ਦਾ ਦਾਨ ਸਭ ਤੋਂ ਵੱਡਾ ਦਾਨ ਹੈ। ਅਜਿਹੇ ਨੇਕ ਕਾਰਜ ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਕਰਨੇ ਚਾਹੀਦੇ ਹਨ। ਹੋਰ ਬੁਲਾਰਿਆਂ ਨੇ ਵੀ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਵੱਲੋਂ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਤੇ ਸਮਾਜ ਸੇਵਕ ਬੱਬੂ ਮਨੀਲਾ ਨੇ ਵੀ ਕਿਹਾ ਕਿ ਆਰਥਿਕ ਤੰਗੀ ਦੇ ਸ਼ਿਕਾਰ, ਬਿਮਾਰਾਂ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਸਮਾਜ ਦੇ ਸਾਰੇ ਯੋਗ ਵਿਅਕਤੀਆਂ ਦਾ ਫਰਜ਼ ਹੈ। ਹਰੇਕ ਵਿਅਕਤੀ ਨੂੰ ਹਰ ਮਹੀਨੇ ਆਪਣੀ ਚੰਗੀ ਕਮਾਈ ਵਿੱਚੋਂ ਕੁਝ ਪੈਸਾ ਲੋੜਵੰਦਾਂ ਦੀ ਮਦਦ ਲਈ ਜ਼ਰੂਰ ਖਰਚ ਕਰਨਾ ਚਾਹੀਦਾ ਹੈ। ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ, ਪੰਜਾਬ ਪ੍ਰਧਾਨ ਸੁਖਵੰਤ ਸਿੰਘ ਪੱਡਾ ਅਤੇ ਹੋਰਨਾਂ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਬਾਲਕ ਨਾਥ ਜੀ ਦੀ ਕਿਰਪਾ ਨਾਲ ਰਾਸ਼ਨ ਵੰਡਣ ਸਮੇਤ ਸਮਾਜ ਸੇਵਾ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਨੇ ਹਮੇਸ਼ਾ ਦੀ ਤਰ੍ਹਾਂ ਬਾਖੂਬੀ ਕੀਤਾ। ਇਸ ਮੌਕੇ ਸ਼ਿਵ ਸ਼ਕਤੀ ਮਾਤਾ ਮੰਦਰ ਪ੍ਰਧਾਨ ਚੰਚਲ ਸੇਠ, ਕੈਸ਼ੀਅਰ ਕਿੱਟੀ ਬਸਰਾ, ਸਮਾਜ ਸੇਵਿਕਾ ਸਾਉਦੀ ਸਿੰਘ, ਐਡਵੋਕੇਟ ਅਨੁ ਆਜਾਦ, ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ, ਸਕੱਤਰ ਲਾਇਨ ਦਿਨੇਸ਼ ਖਰਬੰਦਾ, ਕੈਸ਼ੀਅਰ ਲਾਇਨ ਅਜੇ ਕੁਮਾਰ, ਲਾਇਨ ਸੁਮਿਤ ਭੰਡਾਰੀ, ਪਵਨ ਕਲੂਚਾ, ਮਨੀਸ਼ ਕਨੌਜੀਆ, ਵਿਨੇ ਕੁਮਾਰ ਬਿੱਟੂ, ਰਵੀ ਕੁਮਾਰ, ਲਾਇਨ ਵਿਪਨ ਸ਼ਰਮਾ, ਅਮਰਜੀਤ ਸਿੰਘ ਬਘਾਣਾ, ਅਨੂਪ ਦੁੱਗਲ, ਰਮੇਸ਼ ਕਪੂਰ, ਰਣਧੀਰ ਕਰਵਲ, ਲਲਿਤ ਸ਼ਰਮਾ, ਲਾਇਨ ਸ਼ਸ਼ੀ ਕਾਲੀਆ, ਲਾਇਨ ਸਤਵਿੰਦਰ ਸਿੰਘ ਭਮਰਾ ਆਦਿ ਹਾਜ਼ਰ ਸਨ।

ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਕਰਵਾਇਆ 84ਵਾਂ ਰਾਸ਼ਨ ਵੰਡ ਸਮਾਗਮ * ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਨੇ ਕਰਵਾਈ ਸ਼ੁਰੂਆਤ * ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਪੰਜਾਬ ਪ੍ਰਧਾਨ ਨੂੰ ਕੀਤਾ ਸਨਮਾਨਤ
Visits:147 Total: 79694