ਫਗਵਾੜਾ- ਸੰਪਰਕ, ਸਹਿਯੋਗ. ਸੰਸਕਾਰ, ਸੇਵਾ ਅਤੇ ਸਮਰਪਣ ਪੰਜ ਸੂਤਰਾਂ ਤੇ ਅਧਾਰਿਤ ਭਾਰਤੀ ਕੀਮਤਾਂ ਕਦਰਾਂ ਤੇ ਪਹਿਰਾ ਦੇ ਰਹੀ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਫਗਵਾੜਾ ਵਲੋਂ ਸਿੱਖਿਆ ਦੇ ਖੇਤਰ ਵਿੱਚ ਮਿਸਾਲੀ ਸੇਵਾਵਾਂ ਦਾ ਸਨਮਾਨ ਕਰਦੇ ਹੋਏ ਸਕੂਲ ਆਫ ਐਮੀਂਨੈਂਸ ਫਗਵਾੜਾ ਦੇ ਪ੍ਰਿੰਸੀਪਲ ਰਣਜੀਤ ਗੋਗਨਾ ਅਤੇ ਅਤੇ ਇਸ ਸਕੂਲ ਦੀ ਬਿਲਡਿੰਗ ਅਤੇ ਪੜਾਈ ਸਮੱਗਰੀ ਲਈ ਸਹਿਯੋਗੀ ਸਮਾਜ ਸੇਵੀ ਸ਼ਖਸ਼ੀਅਤ ਰਾਕੇਸ਼ ਬਾਂਸਲ ਨੂੰ ਪ੍ਰਾਈਡ ਆਫ ਦੀ ਸਿਟੀ ਅਵਾਰਡ ਦੇ ਕੇ ਸਨਮਾਨਿਤ ਕੀਤਾ ।ਸੰਸਥਾ ਪ੍ਰਧਾਨ ਹਰਜਿੰਦਰ ਗੋਗਨਾ ਦੀ ਅਗਵਾਈ ਵਿੱਚ ਆਯੋਜਿਤ ਸਨਮਾਨ ਸਮਾਰੋਹ ਵਿੱਚ ਮਾਣ ਪੱਤਰ ਪੜਦਿਆਂ ਸੰਸਥਾ ਦੇ ਸਰਪ੍ਰਸਤ ਅਸ਼ੋਕ ਗੁਪਤਾ ਅਤੇ ਰਵਿੰਦਰ ਗੁਲਾਟੀ ਨੇ ਦੱਸਿਆ ਕਿ ਰਾਕੇਸ਼ ਬਾਂਸਲ ਦੀ ਅਗਵਾਈ ਵਿੱਚ ਇਸ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਬਾਂਸਲ ਪਰਿਵਾਰ ਵਲੋਂ ਇੱਕ ਕਰੋੜ ਤੋਂ ਵੀ ਵੱਧ ਆਰਥਿਕ ਸਹਿਯੋਗ ਨਾਲ ਸਕੂਲ ਦੀ ਇਮਾਰਤ ਨੂੰ ਨਵਿਆਇਆ ਅਤੇ ਸਕੂਲ ਪ੍ਰਿੰਸੀਪਲ ਰਣਜੀਤ ਗੋਗਨਾ ਦੀ ਗਤੀਸ਼ੀਲ ਦੂਰਅੰਦੇਸ਼ੀ ਸੋਚ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨੀ ਸੇਵਾਵਾਂ ਸਦਕਾ ਸਕੂਲ ਨੂੰ ਪੰਜਾਬ ਰਾਜ ਦੇ ਵਧੀਆ ਸਕੂਲ ਦਾ ਇਨਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪ੍ਰਾਪਤ ਹੋਇਆ । ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਰਣਜੀਤ ਗੋਗਨਾ ਅਤੇ ਰਾਕੇਸ਼ ਬਾਂਸਲ ਵਲੋਂ ਭਾਰਤ ਵਿਕਾਸ ਪਰਿਸ਼ਦ ਸੰਸਥਾ ਦਾ ਧੰਨਵਾਦ ਕਰਦਿਆ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸਮਾਜ ਸੇਵਾ ਦਾ ਅਸਰ ਭਵਿੱਖਤ ਪੀੜੀਆਂ ਤੱਕ ਰਹਿੰਦਾ ਹੈ ਇਸ ਲਈ ਉਹਹਾਂ ਨੇ ਇਸ ਸੇਵਾ ਨੂੰ ਹੀ ਪ੍ਰਾਥਮਿਕਾ ਦਿੱਤੀ । ਇਸ ਮੌਕੇ ਡਾ. ਵਿਜੇ ਸ਼ਰਮਾ, ਚੰਦਰ ਸ਼ੇਖਰ ਗੁਪਤਾ, ਵਿੱਪਨ ਢੀਂਗਰਾ,ਯੋਗੇਸ਼ ਵਰਮਾ, ਪ੍ਰਵੇਸ਼ ਗੁਪਤਾ, ਰਾਵਿੰਦਰ ਗੁਲਾਟੀ, ਰਾਜ ਕੁਮਾਰ ਸ਼ਰਮਾ, ਅਸ਼ੀਸ਼ ਬੱਗਾ, ਸੁਨੀਲ ਸ਼ਰਮਾ, ਰਵੀ ਮੰਗਲ, ਤਰੁਨ ਆਨੰਦ, ਮਨਿੰਦਰ ਸ਼ਰਮਾ, ਮੁਨੀਸ਼ ਗੁਪਤਾ, ਪ੍ਰਦੀਪ ਸ਼ਰਮਾ, ਸਮੀਰ ਸ਼ਰਮਾ ਹਾਜ਼ਰ ਸਨ ।

ਪ੍ਰਿੰਸੀਪਲ ਰਣਜੀਤ ਗੋਗਨਾ ਅਤੇ ਸਮਾਜ ਸੇਵਕ ਰਾਕੇਸ਼ ਬਾਂਸਲ ਪ੍ਰਾਈਡ ਆਫ ਦੀ ਸਿਟੀ ਅਵਾਰਡ ਨਾਲ ਸਨਮਾਨਿਤ.. Phagwara Express news Vinod Sharma
Visits:75 Total: 50484