ਤਕਨੀਕੀ ਸਿੱਖਿਆ ਮੰਤਰੀ ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ਅਤਿ ਆਧੁਨਿਕ “ਸੈਂਟਰ ਆਫ ਐਕਸੀਲੈਂਸ”ਦਾ ਉਦਘਾਟਨ… Phagwara express news vinod Sharma

Uncategorized
Spread the love
Visits:280 Total: 116108

ਫਗਵਾੜਾ, 26 ਮਈ ( ਵਿਨੋਦ ਸ਼ਰਮਾ )ਪੰਜਾਬ ਦੇ ਰੋਜ਼ਗਾਰ ਉਤਪਤੀ , ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਿਲ ਬਣਾ ਕੇ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦਾਤੇ ਬਣਾਉਣ ਲਈ ਹੁਨਰ ਵਿਕਾਸ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਅੱਜ ਫਗਵਾੜਾ ਵਿਖੇ “ਸੈਂਟਰ ਆਫ ਐਕਸੀਲੈਂਸ” ਦਾ ਉਦਘਾਟਨ ਕਰਨ ਮੌਕੇ ਸੰਬਧੋਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਪੰਜਾਬ ਵਿਚ ਹੀ ਉਦਯੋਗ ਸਥਾਪਨਾ ਹੈ ਤਾਂ ਜੋ ਮਜ਼ਬੂਰੀ ਵੱਸ ਵਿਦੇਸ਼ੀ ਜਾ ਰਹੇ ਨੌਜਵਾਨਾਂ ਦੇ ਪ੍ਰਵਾਸ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਰੁਜ਼ਗਾਰ ਉਤਪੱਤੀ ਵਿਭਾਗ ਵਲੋਂ ਅਜਿਹੇ ਹੋਰ “ਸੈਂਟਰ ਆਫ ਐਕਸੀਲੈਂਸ” ਖੋਲੇ ਜਾਣਗੇ ਤਾਂ ਜੋ ਉਦਯੋਗਾਂ ਦੀ ਮੰਗ ਅਨੁਸਾਰ ਨੌਜਵਾਨਾਂ ਦੇ ਹੁਨਰ ਵਿਕਾਸ ਨੂੰ ਵਿਕਸਤ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਪੂਰੇ ਦੁਆਬਾ ਖੇਤਰ ਅਤੇ ਵਿਸ਼ੇਸ਼ ਕਰਕੇ ਜਲੰਧਰ ਅਤੇ ਫਗਵਾੜਾ ਦੇ ਉਦਯੋਗਾਂ ਲਈ ਮੀਲਪੱਥਰ ਸਾਬਤ ਹੋਵੇਗਾ,ਜੋਕਿ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਸਵੈ ਰੁਜ਼ਗਾਰ ਸਥਾਪਿਤ ਕਰਨ ਲਈ ਰਾਹ ਦਸੇਰਾ ਬਣੇਗਾ।“ਸੈਂਟਰ ਆਫ ਐਕਸੀਲੈਂਸ” ਦੀ ਸ਼ੁਰੂਆਤੀ ਮਿਆਦ 2023-2025 ਤੱਕ 02 ਸਾਲ ਰੱਖੀ ਗਈ ਹੈ,ਜਿਸ ਦੌਰਾਨ ਲਗਭਗ 2000 ਪ੍ਰਾਰਥੀਆਂ ਨੂੰ ਆਟੋਮੋਟਿਵ ਮਸ਼ੀਨ ਅਪਰੇਟਰ ਅਤੇ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਅਸੈਂਬਲੀ ਫਿਟਰ ਦੇ 04-04 ਮਹੀਨੇ ਦੇ ਹੁਨਰ ਸਿਖਲਾਈ ਕੋਰਸ ਕਰਵਾਏ ਜਾਣਗੇ।ਇਸ ਸੈਂਟਰ ਨਾਲ ਉਦਯੋਗਾਂ ਨੂੰ ਲੋੜ ਅਨੁਸਾਰ ਸਥਾਨਕ ਪੱਧਰ ਤੇ ਸਿੱਖਿਅਤ ਕਰਮਚਾਰੀ ਉਪਲਬਧ ਹੋਣਗੇ ਅਤੇ ਨੌਜਵਾਨਾਂ ਨੂੰ ਵੀ ਘਰਾਂ ਦੇ ਨੇੜੇ ਹੀ ਚੰਗਾ ਰੁਜ਼ਗਾਰ ਮਿਲੇਗਾ। ਪੰਜਾਬ ਹੁਨਰ ਵਿਕਾਸ ਤੇ ਰੋਜ਼ਗਾਰ ਮਿਸ਼ਨ ਦੀ ਡਾਇਰੈਕਟਰ ਜਨਰਲ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਚਾਹਵਾਨ ਪ੍ਰਾਰਥੀਆਂ ਦੀ ਬੈਚ ਅਨੁਸਾਰ ਰਜਿਸਟ੍ਰੇਸ਼ਨ ਕਰਕੇ ਮਾਹਿਰ ਟ੍ਰੇਨਰਾਂ ਨਾਲ ਟ੍ਰੇਨਿੰਗ ਕਰਵਾਈ ਜਾਵੇਗੀ, ਉਪਰੰਤ ਗੈਸਟ ਲੈਕਚਰਾਂ ਦੇ ਨਾਲ ਇੰਡਸਟਰੀ ਵਿਜਿਟ ਕਰਵਾਈ ਜਾਵੇਗੀ ਅਤੇ ਜਾਬ ਇੰਟਰਵਿਊ ਕਰਕੇ ਮੁਲਾਂਕਣ ਅਤੇ ਸਰਟੀਫਿਕੇਸ਼ਨ ਕਰਦੇ ਹੋਏ ਫਾਈਨਲ ਪਲੇਸਮੈਂਟ ਕਰਵਾ ਦਿੱਤੀ ਜਾਵੇਗੀ। ਟ੍ਰੇਨਿੰਗ ਦੌਰਾਨ ਕੌਸਲਿੰਗ ਸੈਸ਼ਨ, ਇੰਡਕਸ਼ਨ, ਸ਼੍ਰੇਣੀ-ਵੰਡ, ਗੈਸਟ ਲੈਕਚਰ, ਇੰਡਸਟਰੀ ਵਿਜਿਟਸ, ਮੁਢਲੀ-ਪਲੇਸਮੈਂਟ ਟਾਕਸ, ਕਰੀਅਰ ਗਾਈਡੈਂਸ, ਸਖਸ਼ੀਅਤ ਨਿਖਾਰ ਸੈਸ਼ਨ, ਮੌਨੀਟਰਿੰਗ ਅਤੇ ਮੋਟੀਵੇਸ਼ਨਲ ਸੈਸ਼ਨ, ਇੰਟਰ ਬੈਚ ਮੁਕਾਬਲੇ, ਇੰਟਰ ਬੈਚ ਖੇਡ ਮੁਕਾਬਲੇ, ਪਿਕਨਿਕ, ਸੈਲੀਬਰਿਟੀ ਵਿਜਿਟ ਅਤੇ ਬਿਗ ਆਈਡੀਆ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਅਰੋੜਾ ਵੱਲੋਂ ਸੈਂਟਰ ਵਿਖੇ ਅਤਿ ਆਧੁਨਿਕ ਮਸ਼ੀਨਰੀ ਤੇ ਕੰਪਿਊਟਰ ਲੈਬ ਦਾ ਵੀ ਉਦਘਾਟਨ ਵੀ ਕੀਤਾ ਗਿਆ ।ਇਸ ਮੌਕੇ ਕੁਲਵੰਤ ਸੇਹਰਾ ਕੋ ਚੇਅਰਮੈਨ ਐਸੋਚੈਮ , ਵਿਜੈ ਗਰਗ ਚੇਅਰਮੈਨ ਐਸੋਚੈਮ , ਰਵਿੰਦਰ ਚੰਦਰਾ ਖੇਤਰੀ ਡਾਇਰੈਕਟਰ ਐਨ ਆਰ ਐਸੋਚੈਮ ਨੇ ਵੀ ਵਿਚਾਰ ਰੱਖੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ.ਨਯਨ ਜੱਸਲ,ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ,ਐਸ ਡੀ ਐਮ ਡਾਕਟਰ ਜੈ ਇੰਦਰ ਤੇ ਹੋਰ ਹਾਜ਼ਰ ਸਨ

Leave a Reply

Your email address will not be published. Required fields are marked *