ਫਗਵਾੜਾ,ਬਲਾਕ ਫਗਵਾੜਾ ਦੇ ਸਮੂਹ ਪੇਂਡੂ ਖੇਤਰਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਰਪੰਚ ਯੂਨੀਅਨ ਬਲਾਕ ਫਗਵਾੜਾ ਦਾ ਇੱਕ ਵਫਦ ਪ੍ਰਧਾਨ ਗੁਲਜ਼ਾਰ ਸਿੰਘ ਅਕਾਲਗੜ੍ਹ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਚੰਦੀ ਰਾਣੀਪੁਰ, ਜਨਰਲ ਸਕੱਤਰ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਦੀ ਅਗਵਾਈ ਹੇਠ ਸਥਾਨਕ ਬੀਡੀਪੀਓ ਰਾਜੇਸ਼ ਚੱਢਾ ਨੂੰ ਮਿਲਿਆ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਆ ਰਹੀਆਂ ਮੁਸਕਲਾਂ ਦੇ ਫੌਰੀ ਤੌਰ ਤੇ ਹੱਲ ਲਈ ਅਤੇ ਪਿੰਡਾਂ ਵਿੱਚ ਬੰਦ ਪਏ ਮਨਰੇਗਾ ਸਕੀਮ ਨੂੰ ਨਿਰਵਿਘਨ ਜਾਰੀ ਰੱਖਣ ਆਦਿ ਸਮੇਤ ਹੋਰਨਾਂ ਕੰਮਾਂ ਨੂੰ ਜਲਦ ਸ਼ੁਰੂ ਕਰਵਾਉਣ ਲਈ ਅਪੀਲ ਕੀਤੀ। ਇਸ ਮੌਕੇ ਬਲਾਕ ਵਿਕਾਸ ਪੰਚਾਇਤ ਵਿਭਾਗ ਦਫ਼ਤਰ ਫਗਵਾੜਾ ਦੇ ਪ੍ਰਮੁੱਖ ਬੀਡੀਪੀਓ ਰਾਜੇਸ਼ ਚੱਢਾ ਨੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ ਦੇ ਵਫਦ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਉਹ ਜਲਦ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ, ਮਨਰੇਗਾ ਸਕੀਮ ਨੂੰ ਵੀ ਤੁਰੰਤ ਸ਼ੁਰੂ ਕਰਨ ਦੇ ਨਾਲ ਹੀ ਰੁੱਕੀਆਂ ਹੋਈਆ ਅਦਾਇਗੀਆਂ ਵੀ ਜਲਦ ਜਾਰੀ ਕਰਵਾਉਣਗੇ ਤਾਂ ਜੋ ਬਲਾਕ ਫਗਵਾੜਾ ਦੇ ਪਿੰਡਾਂ ਦੀਆਂ ਪੰਚਾਇਤਾਂ ਆਪਣੇ-ਆਪਣੇ ਪਿੰਡਾਂ ਦਾ ਵੱਧ ਤੋਂ ਵੱਧ ਵਿਕਾਸ ਕਰਵਾ ਸੱਕਣ। ਇਸ ਮੌਕੇ ਸਰਪੰਚ ਯੂਨੀਅਨ ਬਲਾਕ ਫਗਵਾੜਾ ਦੇ ਆਗੂਆਂ ਨੇ ਕਿਹਾ ਕਿ ਫਗਵਾੜਾ ਦੇ ਬਲਾਕ ਵਿਕਾਸ ਪੰਚਾਇਤ ਵਿਭਾਗ ਦੇ ਦਫ਼ਤਰ ਬੀਡੀਪੀਓ ਤੋਂ ਲੈਕੇ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਜਿਨ੍ਹਾਂ ਦੀ ਪੂਰਤੀ ਲਈ ਸੂਬਾ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ ਜਿਸ ਕਾਰਨ ਸਥਾਨਕ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਨੂੰ ਕਰਵਾਉਣ, ਮਨਰੇਗਾ ਸਕੀਮ ਬੰਦ ਹੋਣ, ਅਤੇ ਪਹਿਲਾਂ ਕਰਵਾਏ ਗਏ ਕੰਮਾਂ ਦੀਆਂ ਅਦਾਇਗੀਆਂ ਨਾ ਹੋਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸਾਡਾ ਵਫਦ ਸਥਾਨਕ ਬੀਡੀਪੀਓ ਰਾਜੇਸ਼ ਚੱਢਾ ਨੂੰ ਮਿਲਿਆ ਜਿਨ੍ਹਾਂ ਨੇ ਸਾਰੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਫੌਰੀ ਤੌਰ ਤੇ ਹੱਲ ਕਰਨ ਲਈ ਭਰੋਸਾ ਦਿਵਾਇਆ ਹੈ ਕਈ ਮੁਸ਼ਕਿਲਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚਾਇਤ ਸਕੱਤਰ ਮਲਕੀਤ ਚੰਦ, ਸਰਪੰਚ ਸੋਮਨਾਥ, ਸਰਪੰਚ ਮਨਜੀਤ ਕੌਰ, ਸਰਪੰਚ ਜਸਬੀਰ ਕੌਰ, ਸਰਪੰਚ ਸਤਨਾਮ ਸਿੰਘ, ਜਸਵਿੰਦਰ ਸਿੰਘ ਕਲੇਰ ਪੰਚ ਮੈਂਬਰ, ਪਵਿੱਤਰ ਸਿੰਘ, ਰਾਮਲਾਲ, ਮਨਜੀਤ ਸਿੰਘ ਖੁਰਮਪੁਰ, ਆਦਿ ਹਾਜ਼ਰ ਸਨ।

ਵਿਕਾਸ ਕਾਰਜਾਂ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਪੰਚਾਇਤ ਯੂਨੀਅਨ ਦਾ ਵਫ਼ਦ ਬੀਡੀਪੀਓ ਨੂੰ ਮਿਲਿਆ … Phagwara express news vinod Sharma 8528121325
Visits:78 Total: 46896