ਫਗਵਾੜਾ ਸ਼੍ਰੋਮਣੀ ਅਕਾਲੀ ਦਲ (ਬ) ਦੀ ਇਕ ਹੰਗਾਮੀ ਮੀਟਿੰਗ ਹਲਕਾ ਸ਼ਹਿਰੀ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਸ. ਰਾਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਪਾਰਟੀ ਦੇ ਚੋਣ ਦਫਤਰ ਵਿਖੇ ਹੋਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਠੀ ‘ਚ ਆਪ ਪਾਰਟੀ ਦੀ ਰਾਜਸਭਾ ਮੈਂਬਰ ਅਤੇ ਦਿੱਲੀ ਮਹਿਲਾ ਆਯੋਗ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨਾਲ ਹੋਈ ਕੁੱਟਮਾਰ ਦੀ ਸਖ਼ਤ ਨਖੇਦੀ ਕੀਤੀ ਗਈ। ਹਲਕਾ ਇੰਚਾਰਜ ਖੁਰਾਣਾ ਅਤੇ ਚੰਦੀ ਨੇ ਕਿਹਾ ਕਿ ਇਸ ਘਟਨਾ ਨੇ ਔਰਤਾਂ ਪ੍ਰਤੀ ‘ਆਪ’ ਪਾਰਟੀ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ। ਇਸ ਤਰ੍ਹਾਂ ਦੀ ਘਿਣਾਉਣੀ ਹਰਕਤ ਕਰਨ ਵਾਲੀ ਪਾਰਟੀ ਤੋਂ ਸਮੂਹ ਔਰਤਾਂ ਨੂੰ ਸਚੇਤ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਇੰਨੇ ਵੱਡੇ ਰਸੂਖ ਵਾਲੀ ਮਹਿਲਾ ਨਾਲ ਦਿੱਲੀ ਦੇ ਸੀ.ਐਮ. ਹਾਉਸ ਵਿਚ ਅਜਿਹਾ ਤਸ਼ੱਦਦ ਹੋ ਸਕਦਾ ਹੈ ਤਾਂ ਇਸ ਗੱਲ ਦਾ ਅੰਦਾਜਾ ਲਗਾਉਣਾ ਮੁਸ਼ਕਲ ਨਹੀਂ ਕਿ ਇਕ ਆਮ ਔਰਤ ਬਾਰੇ ਇਸ ਪਾਰਟੀ ਦੇ ਆਗੂਆਂ ਦਾ ਨਜ਼ਰੀਆ ਕਿਸ ਤਰ੍ਹਾਂ ਦਾ ਹੋਵੇਗਾ। ਇਸ ਮੋਕੇ ਹੋਰਨਾਂ ਅਕਾਲੀ ਆਗੂਆਂ ਨੇ ਵੀ ਘਟਨਾ ਦੀ ਸਖ਼ਤ ਨਖੇਦੀ ਕਰਦਿਆਂ ਕਿਹਾ ਕਿ ਜਿਸ ਪੀ.ਏ. ਉੱਪਰ ਕੁੱਟਮਾਰ ਕਰਨ ਦਾ ਦੋਸ਼ ਹੈ, ਉਹ ਹੁਣ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਨਜ਼ਰ ਆਉਂਦਾ ਹੈ। ਜਿਸ ਤੋਂ ਸਾਫ ਹੈ ਕਿ ਉਸਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੂਰੀ ਸ਼ਹਿ ਪ੍ਰਾਪਤ ਹੈ ਅਤੇ ਸੀ.ਐਮ. ਕੇਜਰੀਵਾਲ ਦੇ ਇਸ਼ਾਰੇ ਤੇ ਹੀ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਨੂੰ ਅੰਜਾਮ ਦਿੱਤਾ ਗਿਆ ਹੈ। ਅਕਾਲੀ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਪ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵਲੋਂ ਘਟਨਾ ਦੀ ਨਖੇਦੀ ਨਾ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਵਾਤੀ ਮਾਲੀਵਾਲ ਨਾਲ ਪੂਰਣ ਇਨਸਾਫ ਦੀ ਦਿੱਲੀ ਪੁਲਿਸ ਤੋਂ ਮੰਗ ਕੀਤੀ ਹੈ। ਇਸ ਮੌਕੇ ਸਤਨਾਮ ਸਿੰਘ ਅਰਸੀ , ਬਲਜਿੰਦਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਲਵਲੀ, ਬਲਜੀਤ ਸਿੰਘ ਵਾਲੀਆਂ, ਸਰਨਜੀਤ ਸਿੰਘ ਅਟਵਾਲ, ਗੁਰਦੀਪ ਸਿੰਘ ਖੇੜਾ, ਸਤਵਿੰਦਰ ਸਿੰਘ ਘੁੰਮਣ, ਦਫ਼ਤਰ ਇੰਚਾਰਜ ਬਹਾਦਰ ਸਿੰਘ ਸੰਗਤਪੁਰ, ਗੁਰਦਿਆਲ ਸਿੰਘ ਲੱਖਪੁਰ, ਅਵਤਾਰ ਸਿੰਘ ਮੰਗੀ, ਝਿਰਮਰ ਸਿੰਘ ਭਿੰਡਰ, ਹਰਦੀਪ ਸਿੰਘ ਬੇਦੀ, ਜਸਵੀਰ ਸਿੰਘ ਟਿੱਬੀ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਬ) ਨੇ ਸੀ.ਐਮ. ਹਾਉਸ ‘ਚ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਨੂੰ ਦੱਸਿਆ ਨਿੰਦਣਯੋਗ * ‘ਆਪ’ ਪਾਰਟੀ ਦਾ ਔਰਤਾਂ ਪ੍ਰਤੀ ਨਜ਼ਰੀਆ ਹੋਇਆ ਬੇਨਕਾਬ – ਖੁਰਾਣਾ/ਚੰਦੀ… Report vinod Sharma
Visits:44 Total: 44531