ਫਗਵਾੜਾ….
ਖੱਤਰੀ ਮਹਾਂਸਭਾ ਪੰਜਾਬ ਵੱਲੋਂ 28 ਅਪ੍ਰੈਲ ਨੂੰ ਲੁਧਿਆਣਾ ਦੇ ਕਲੱਬ ਹਾਲ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੱਤਰੀ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਰਮਨ ਨਹਿਰਾ ਨੇ ਸਮੂਹ ਖੱਤਰੀ ਭਾਈਚਾਰੇ ਦੇ ਲੋਕਾਂ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੀ ਕਾਨਫਰੰਸ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਸ੍ਰੀ ਨਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਖੱਤਰੀ ਭਾਈਚਾਰੇ ਦੇ ਕਰੀਬ 34 ਲੱਖ ਲੋਕ ਹਨ, ਜਿਨ੍ਹਾਂ ਦੇ ਮਸਲੇ ਇਸ ਕਾਨਫਰੰਸ ਵਿੱਚ ਵਿਚਾਰੇ ਜਾਣਗੇ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਖੱਤਰੀ ਬਰਾਦਰੀ ਦੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕਾਨਫਰੰਸ ਵਿੱਚ ਆਪੋ-ਆਪਣੇ ਮੁੱਦੇ ਪੇਸ਼ ਕਰਨ ਤਾਂ ਜੋ ਖੱਤਰੀ ਭਾਈਚਾਰੇ ਦੇ ਲੋਕਾਂ ਦੀ ਬਿਹਤਰੀ ਲਈ ਉਪਰਾਲੇ ਕੀਤੇ ਜਾ ਸਕਣ। ਇਸ ਮੌਕੇ ਫਗਵਾੜਾ ਇਕਾਈ ਦੇ ਸਰਪ੍ਰਸਤ ਰਣਬੀਰ ਦੁੱਗਲ, ਸਕੱਤਰ ਮਹਿੰਦਰ ਸੇਠੀ, ਅਦਿੱਤਿਆ ਦੁੱਗਲ ਅਤੇ ਖੱਤਰੀ ਮਹਾਸਭਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਰਮਨ ਨਹਿਰਾ ਨੇ ਦੱਸਿਆ ਕਿ ਇਹ ਕਾਨਫਰੰਸ ਖੱਤਰੀ ਮਹਾਂਸਭਾ ਦੇ ਮੁੱਖੀ ਐਡਵੋਕੇਟ ਵਿਜੇ ਧੀਰ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਜਾ ਰਹੀ ਹੈ ਅਤੇ ਪੰਜਾਬ ਦੇ ਸਮੂਹ ਖੱਤਰੀ ਭਾਈਚਾਰੇ ਨੂੰ ਇਸ ਕਾਨਫਰੰਸ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।