ਫਗਵਾੜਾ… ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਖੋਥੜਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 133ਵੇਂ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੋਕੇ ਅਕੈਡਮੀ ਦੇ ਸੰਚਾਲਕ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਨੇ ਪਹਿਲਵਾਨਾ ਨੂੰ ਸਬੋਧਨ ਕਰਦੇ ਹੋਇਆਂ ਉਹਨਾਂ ਦੱਸਿਆ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਸਮੁੱਚਾ ਜੀਵਨ ਬਹੁਤ ਹੀ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ। ਉਹਨਾਂ ਦਾ ਸਾਰਾ ਜੀਵਨ ਮਨੁੱਖਤਾ ਨੂੰ ਪ੍ਰੇਰਣਾ ਦੇਣ ਵਾਲਾ ਹੈ। ਅਜੋਕੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਜੀਵਨ ਬਾਰੇ ਲਿਖੇ ਸਾਹਿੱਤ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਜੀਵਨ ਦੇ ਸੰਘਰਸ਼ਾਂ ਦਾ ਮੁਕਾਬਲਾ ਕਰਨ ਦਾ ਆਤਮ ਵਿਸ਼ਵਾਸ ਅਤੇ ਤਾਕਤ ਮਿਲਦੀ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਪੜ੍ਹੋ-ਜੁੜੋ ਅਤੇ ਸੰਘਰਸ਼ ਕਰੋ ਦਾ ਜੋ ਨਾਅਰਾ ਦਿੱਤਾ ਹੈ, ਉਸ ਤੇ ਅਮਲ ਕਰਦਿਆਂ ਸਾਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ ਤਾਂ ਜੋ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੁਕ ਹੋ ਸੱਕੀਏ। ਇਸ ਮੋਕੇ ਸ਼ੇਰ-ਏ-ਪੰਜਾਬ ਸਪੋਰਟਸ ਅਵਾਰਡ ਜੇਤੂ ਇਸਪੇਕਟਰ ਅਮਨਦੀਪ ਸੋਧੀ ਤੋ ਇਲਾਵਾ ਕੋਚ ਰਵਿਦਰ ਨਾਥ,ਪਹਿਲਵਾਨ ਸੰਨੀ,ਨੀਰਜ ਮੱਲ,ਗੁਰਿਦਰ ਸਿੰਘ,ਅਵਿਸ਼ੇਕ,ਸਾਹਿਲ ਹੰਸ,ਰੋਮੀ,ਸਾਗਰ ਖੁਰਾਣਾ,ਵਿਕਾਸ ਕੁਮਾਰ,ਆਦਿ ਹਾਜਰ ਸਨ ਇਸ ਮੌਕੇ ਲੱਡੂ ਵੀ ਵੰਡੇ ਗਏ l

ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਸਮੁੱਚਾ ਜੀਵਨ ਬਹੁਤ ਹੀ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ।ਸਾਨੂੰ ਉਨਾ ਦੇ ਜੀਵਨ ਤੋ ਸੇਧ ਲੇਣੀ ਚਾਹੀਦੀ ਹੈ :-ਪੀ.ਆਰ ਸੋਧੀ… ਫਗਵਾੜਾ ਐਕਸਪ੍ਰੈਸ ਨਿਊਜ਼…8528121325
Visits:114 Total: 44566