ਦਸ਼ਮੇਸ਼ ਸਪੋਰਟਸ ਐਨ.ਆਰ.ਆਈ. ਕਲੱਬ ਖਲਵਾੜਾ ਨੇ ਕਰਵਾਇਆ ਪਹਿਲਾ ਖੁਸ਼ਤੀ ਮੁਕਾਬਲਾ * ਪੀ.ਆਰ. ਸੋਂਧੀ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ * ਜੱਸਾ ਪਹਿਲਵਾਨ ਰਾਏਪੁਰ ਡੱਬਾ ਅਕੈਡਮੀ ਨੇ ਜਿੱਤੀ ਪਟਕੇ ਦੀ ਕੁਸ਼ਤੀ…. ਵਿਨੋਦ ਸ਼ਰਮਾ…8528121325

पंजाब
Spread the love
Visits:97 Total: 44766

ਫਗਵਾੜਾ…. ਦਸ਼ਮੇਸ਼ ਸਪੋਰਟਸ ਐਨ.ਆਰ.ਆਈ. ਕਲੱਬ ਖਲਵਾੜਾ ਵਲੋਂ ਪਹਿਲਾ ਕੁਸ਼ਤੀ ਮੁਕਾਬਲਾ ਸਰਬਜੀਤ ਸਾਬਾ ਸੰਘਾ ਦੀ ਅਗਵਾਈ ਵਿਚ ਪਿੰਡ ਦੀ ਖੇਡ ਗਰਾਉਂਡ ਵਿਖੇ ਕਰਵਾਇਆ ਗਿਆ। ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਦੀ ਦੇਖ ਰੇਖ ਹੇਠ ਆਯੋਜਿਤ ਇਹਨਾਂ ਕੁਸ਼ਤੀ ਮੁਕਾਬਲਿਆਂ ਦੌਰਾਨ ਲੜਕੇ ਅਤੇ ਲੜਕੀਆਂ ਦੀਆਂ ਕਰੀਬ 40 ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਦੀ ਕੁਸ਼ਤੀ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਦੇ ਪਹਿਲਵਾਨ ਜੱਸਾ ਅਤੇ ਵਰਿੰਦਰ ਸ਼ੰਕਰ ਵਿਚਕਾਰ ਹੋਈ। ਇਸ ਰੋਮਾਂਚਕ ਮੁਕਾਬਲੇ ਵਿਚ ਜੱਸਾ ਪਹਿਲਵਾਨ ਜੇਤੂ ਰਿਹਾ। ਪਟਕੇ ਦੀ ਦੂਸਰੀ ਕੁਸ਼ਤੀ ਵਿਚ ਕਰਨਵੀਰ ਸਿੰਘ ਨੇ ਅਲੀ ਧਲੇਤੇ ਨੂੰ ਮਾਤ ਦਿੱਤੀ। ਪਟਕੇ ਦੀ ਤੀਸਰੀ ਕੁਸ਼ਤੀ ਪਰਮਿੰਦਰ ਸੈਣੀ ਅਤੇ ਸਰਬਜੀਤ ਪੀ.ਏ.ਪੀ. ਜਲੰਧਰ ਵਿਚਕਾਰ ਹੋਈ। ਇਸ ਮੁਕਾਬਲੇ ਵਿਚ ਪਹਿਲਵਾਨ ਪਰਮਿੰਦਰ ਸੈਣੀ ਜੇਤੂ ਰਿਹਾ। ਲੜਕੀਆਂ ਦੀ ਪਟਕੇ ਦੀ ਪਹਿਲੀ ਕੁਸ਼ਤੀ ਵਿਚ ਜਾਸਮੀਨ ਆਰ.ਪੀ.ਡੀ. ਅਕੈਡਮੀ ਨੇ ਜਸ਼ਨਪ੍ਰੀਤ ਕੌਰ ਮਾਹਲਗੇਲ੍ਹਾ, ਦੂਸਰੀ ਕੁਸ਼ਤੀ ਵਿਚ ਹੇਜਰ ਕੌਰ ਬਾਹੜੋਵਾਲ ਨੇ ਅਕਲਜੋਤ ਮਾਹਲਗੇਲ੍ਹਾ ਅਤੇ ਤੀਸਰੀ ਕੁਸ਼ਤੀ ਵਿਚ ਸ਼ਰਨ ਅਰਗੁਨ ਜਗਜੀਤ ਅਕੈਡਮੀ ਜਲੰਧਰ ਨੇ ਅਰਮੀਤ ਕੌਰ ਬਾਹੜੋਵਾਲ ਨੂੰ ਸ਼ਾਨਦਾਰ ਮਾਤ ਦਿੱਤੀ। ਇਸ ਤੋਂ ਇਲਾਵਾ ਹੋਰ ਪਹਿਲਵਾਨਾਂ ਦੇ ਵੀ ਦਿਲਕਸ਼ ਮੁਕਾਬਲੇ ਦੇਖਣ ਨੂੰ ਮਿਲੇ। ਸਮਾਗਮ ਦੌਰਾਨ ਕਲੱਬ ਵਲੋਂ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੌਂਧੀ ਨੂੰ ਉਹਨਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਲਾਈਫ ਟਾਈਮ ਅਚੀਵਮੈਂਟ ਅਵਾਰਡ ਵਜੋਂ ਗੁਰਜ ਭੇਂਟ ਕੀਤਾ ਗਿਆ। ਸਰਬਜੀਤ ਸਾਬਾ ਸੰਘਾ ਨੇ ਦੱਸਿਆ ਕਿ ਇਹਨਾਂ ਕੁਸ਼ਤੀ ਮੁਕਾਬਲਿਆਂ ‘ਚ ਐਨ.ਆਰ.ਆਈ. ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੁਕਾਬਲਿਆਂ ਵਿਚ ਅਖਾੜਾ ਬਾਹੜੋਵਾਲ, ਅਖਾੜਾ ਸ਼ਿਵਬਾੜੀ ਜਲੰਧਰ, ਅਖਾੜਾ ਭੂਆ ਧਮੜੀ ਫਗਵਾੜਾ, ਅਖਾੜਾ ਰੁੜਕਾ ਜਲੰਧਰ, ਅਖਾੜਾ ਸ਼ੰਕਰ, ਅਖਾੜਾ ਸ਼ਿਵਬਾੜੀ ਫਗਵਾੜਾ ਤੋਂ ਇਲਾਵਾ ਰਾਏਪੁਰ ਡੱਬਾ ਅਕੈਡਮੀ ਫਗਵਾੜਾ, ਅਖਾੜਾ ਮਾਹਲਗੇਲ੍ਹਾ, ਅਖਾੜਾ ਫਰਾਲਾ, ਅਖਾੜਾ ਪੀ.ਏ.ਪੀ. ਜਲੰਧਰ, ਅਖਾੜਾ ਅਮਰੀਕ ਮੇਹਲੀ ਦੇ ਪਹਿਲਵਾਨਾਂ ਨੇ ਜੋਰ ਅਜਮਾਇਸ਼ ਕੀਤੀ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਜੇਤੂ ਪਹਿਲਵਾਨ ਅਮਨਦੀਪ ਸੌਂਧੀ, ਲਖਬੀਰ ਸਿੰਘ ਯੂ.ਐਸ.ਏ., ਹਰਜਿੰਦਰ ਕਾਹਲੋਂ ਇਟਲੀ, ਰੋਇਲ ਤੰਦੂਰ ਯੂ.ਐਸ.ਏ., ਗੁਰਵਿੰਦਰ ਸੈਣੀ ਯੂ.ਐਸ.ਏ., ਲੱਕੀ ਪੰਡਿਤ ਆਸਟ੍ਰੇਲੀਆ, ਅਕਾਸ਼ਦੀਪ ਕਨੇਡਾ, ਡਾ. ਨਵਨੀਤ ਸ਼ਰਮਾ, ਸੰਦੀਪ ਸਿੰਘ ਸਰਹਾਲ ਯੂ.ਐਸ.ਏ., ਬੀਰ ਖੁਰਮਪੁਰ ਯੂ.ਐਸ.ਏ., ਜਗਜੀਵਨ ਲਾਲ ਸਰਪੰਚ ਖਲਵਾੜਾ, ਕੁਲਦੀਪ ਸੈਣੀ ਪੰਚ, ਅਮਰਜੀਤ ਸਿੰਘ ਮਿਸਤਰੀ, ਬਲਦੇਵ ਸਿੰਘ ਮਿਸਤਰੀ, ਅਮਰੀਕ ਸਿੰਘ ਅੰਤਰ ਰਾਸ਼ਟਰੀ ਪਹਿਲਵਾਨ, ਰਵਿੰਦਰ ਨਾਥ ਕੋਚ, ਜਤਿਨ ਸ਼ੁਕਲਾ ਕੋਚ, ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *