_*ਬਲਾਕ ਪੱਧਰੀ “ਕਿਸ਼ੋਰ ਸਿੱਖਿਆ ਪ੍ਰੋਗਰਾਮ” ਕਰਵਾਏ*_
ਜਲੰਧਰ…. ਰਾਜ ਵਿੱਦਿਆ ਖੋਜ ਅਤੇ ਸਿਖਲਾਈ ਕੌਂਸਲ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਕੁਲਤਰਨਜੀਤ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ-ਕਮ-ਨੋਡਲ ਅਫ਼ਸਰ ਰਾਜੀਵ ਜੋਸ਼ੀ ਦੀ ਅਗਵਾਈ ਤਹਿਤ ਅੱਜ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਸਕੂਲਾਂ ਵਿੱਚ ਬਲਾਕ ਪੱਧਰੀ ਇੱਕ ਰੋਜ਼ਾ ਐਡਵੋਕੇਸੀ ਪ੍ਰੋਗਰਾਮ ਕਰਵਾਇਆ ਗਿਆ। ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਸਕੂਲ ਮੁਖੀ ਅਤੇ ਨੋਡਲ ਅਧਿਆਪਕਾਂ ਨੇ ਭਾਗ ਲਿਆ। ਬਲਾਕ ਪੂਰਬੀ-4 ਅਤੇ ਪੱਛਮੀ-1 ਦੇ ਅਧਿਆਪਕਾਂ ਦੀ ਐਡਵੋਕੇਸੀ ਵਰਕਸ਼ਾਪ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਕਰਵਾਈ ਗਈ। ਇਸ ਕਿਸ਼ੋਰ ਸਿੱਖਿਆ ਪ੍ਰੋਗ੍ਰਾਮ ਵਿੱਚ 160 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਡਾਕਟਰ ਸਿਮਰਨ ਕੌਰ, ਡਾਕਟਰ ਰੁਪਿੰਦਰਜੀਤ ਕੌਰ, ਡਾਕਟਰ ਕਮਲਜੀਤ ਕੌਰ, ਡਾਕਟਰ ਸ਼ਿਫਾਲੀ ਰਿਸੋਰਸ ਪਰਸਨ ਰਾਜੇਸ਼ ਸ਼ਰਮਾ ਅਤੇ ਰਿਸੋਰਸ ਪਰਸਨ ਰਮਿੰਦਰਜੀਤ ਕੌਰ ਵੱਲੋਂ ਕਿਸ਼ੋਰ ਅਵਸਥਾ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਪ੍ਰੋਗਰਾਮ ਦੇ ਸ਼ੁਰੂਆਤ ਵਿਚ ਨੋਡਲ ਅਫ਼ਸਰ ਰਾਜੀਵ ਜੋਸ਼ੀ ਵੱਲੋਂ ਕਿਸ਼ੋਰ ਸਿੱਖਿਆ ਦੇ ਉਦੇਸ਼ਾਂ ਅਤੇ ਸਕੂਲ ਸਿੱਖਿਆ ਵਿੱਚ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਹਨਾਂ ਵੱਲੋਂ ਸੰਬੋਧਨ ਕਰਦਿਆਂ ਕਿਸ਼ੋਰ ਅਵਸਥਾ ਦੀ ਪੜਾਅਵਾਰ ਵਿਆਖਿਆ ਕੀਤੀ ਗਈ ਅਤੇ ਵਿੱਦਿਆਰਥੀਆਂ ਵਿੱਚ ਲਿੰਗੀ ਤੌਰ ‘ਤੇ ਸਮਾਨਤਾ ਦਾ ਸੰਦੇਸ਼ ਦਿੱਤਾ ਗਿਆ। ਡਾਕਟਰ ਸਿਮਰਨ ਕੌਰ ਅਤੇ ਡਾਕਟਰ ਰੁਪਿੰਦਰਜੀਤ ਕੌਰ ਵੱਲੋਂ ਕਿਸ਼ੋਰ ਉਮਰ ਦੇ ਵਿੱਦਿਆਰਥੀਆਂ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਇਸ ਨੂੰ ਰੋਕਣ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਡਾਕਟਰ ਸ਼ਿਫਾਲੀ ਨੇ ਇਸ ਉਮਰ ਦੀਆਂ ਵਿਦਿਆਰਥਣਾਂ ਦੀਆਂ ਸਰੀਰਿਕ ਅਤੇ ਮਾਨਸਿਕ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਪ੍ਰਿੰਸੀਪਲ ਰਾਜੀਵ ਹਾਂਡਾ ਨੇ ਕਿਸ਼ੋਰ ਅਵਸਥਾ ਦੌਰਾਨ ਵਿੱਦਿਆਰਥੀਆਂ ਵਿੱਚ ਹੋਣ ਵਾਲੇ ਸਰੀਰਿਕ ਅਤੇ ਮਾਨਸਿਕ ਬਦਲਾਵ ਬਾਰੇ ਚਰਚਾ ਕੀਤੀ ਅਤੇ ਅਧਿਆਪਕਾਂ ਨੂੰ ਸਕੂਲਾਂ ਵਿਚ ਕਿਸ਼ੋਰ ਸਿੱਖਿਆ ਚਲਾਉਣ ਲਈ ਵਚਨਬੱਧ ਕੀਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਕੰਚਨ ਸ਼ਰਮਾ ਵੱਲੋਂ ਨਿਭਾਈ ਗਈ। ਮੁੱਖ-ਪ੍ਰਬੰਧਕ ਦੇ ਤੌਰ ਤੇ ਹਰਜੀਤ ਕੁਮਾਰ ਬਾਵਾ, ਹਰਦਰਸ਼ਨ ਸਿੰਘ, ਜਸਵਿੰਦਰ ਸਿੰਘ ਭਮਰਾ,ਮਨੀਸ਼ ਸ਼ਰਮਾ, ਦੀਪਾਲੀ ਸ਼ਰਮਾ, ਰਵੀ ਕੁਮਾਰ, ਰਾਜੀਵ ਭੱਟੀ ਅਤੇ ਸੰਜੀਵ ਬਾਂਸਲ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਭਾਗ ਲੈਣ ਵਾਲੇ ਬਲਾਕ ਸਕੂਲਾਂ ਦੇ ਮੁਖੀ ਅਤੇ ਅਧਿਆਪਕ ਮੌਜੂਦ ਸਨ।