ਫਗਵਾੜਾ…..
ਅੱਜ ਮੁਕਤੀ ਮੋਰਚਾ ਪੰਜਾਬ ਬਟਾਲਾ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਅੱਜ 13 ਵੇ ਦਿਨ ਮਜ਼ਦੂਰਮਾਈਕਰੋ ਫਾਈਨਾਂਸ ਕੰਪਨੀਆ ਅਤੇ ਸੂਬਾ ਸਰਕਾਰ ਔਰਤਾਂ ਨੂੰ ਪ੍ਰਤੀ ਮਹੀਨਾ 1000,1000 ਰੁਪਏ ਦੇਵੇ ਮਿਡ ਡੇ ਮੀਲ ਤੇ ਸਫ਼ਾਈ ਵਰਕਰਾ ਨੂੰ ਪੱਕਾ ਕੀਤਾ ਜਾਵੇ ਇਸ ਵਿਚ ਅੱਜ ਸੁੱਖੀ ਪਲਵਿੰਦਰ ਕੌਰ ਕੁਲਵਿੰਦਰ ਕੌਰ ਬਲਵਿੰਦਰ ਕੌਰ ਪਿੰਕੀ ਨੂੰ ਅੱਜ ਪੱਕੇ ਮੋਰਚੇ ਤੇ ਬੈਠਿਆਂ ਗਿਆ ਜਿਸ ਨੂੰ ਸਾਝੇ ਤੋਰ ਮਿਡ ਡੇ ਮੀਲ ਯੂਨੀਅਨ ਦੀ ਜਰਨਲ ਸਕੱਤਰ ਸਤਿੰਦਰ ਕੌਰ ਸੱਤੀ ਬਟਾਲਾ ਜ਼ਿਲਾ ਆਗੂ ਕਾ ਕਪਤਾਨ ਸਿੰਘ ਬਾਸਰਪੁਰਾ ਅਤੇ ਸੂਬਾ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਅੱਜ ਮਾਈਕਰੋ ਫਾਈਨਾਂਸ ਕੰਪਨੀਆ ਦੀ ਲੁੱਟ ਖਸੁੱਟ ਅਤੇ ਜ਼ਬਰ ਅਤੇ ਔਰਤਾਂ ਨਾਲ ਗੁੰਡਾਗਰਦੀ ਖ਼ਿਲਾਫ਼ ਪੱਕਾ ਮੋਰਚਾ 13 ਦਿਨ ਵਿਚ ਸ਼ਾਮਿਲ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੀ ਨਾਲਾਇਕੀ ਸਿੱਧੀ ਸਾਬਤ ਹੋਈ ਤੇ ਕੋਈ ਵੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾ ਐਮ ਐਲ ਏ ਪੱਕੇ ਮੋਰਚੇ ਦੀ ਸਾਰ , ਲੈਣ ਨਹੀਂ ਆਇਆ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਟਾਲਾ ਹਲਕੇ ਦੇ ਮੌਜੂਦਾ ਐਮ ਐਲ ਏ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਪ੍ਰਸ਼ਾਸਨ ਦੇ ਖਿਲਾਫ ਭਾਵੇਂ ਉਹ ਪੰਜਾਬ ਪੁਲਿਸ ਹੋਵੇ ਜਾ ਐਸ ਡੀ ਐਮ ਬਟਾਲਾ ਹੋਵੇ ਐਸ ਡੀ ਐਮ ਸਾਹਿਬ ਨਾਲ ਮਿਲਕੇ ਅਸੀਂ ਦੋ ਵਾਰ 13 ਦਿਨਾਂ ਵਿਚ ਮੀਟਿੰਗਾ ਐਸ ਡੀ ਐਮ ਸਾਹਿਬ ਨਾਲ ਕੀਤੀਆਂ ਜਿਸ ਵਿਚ ਮੁੱਖ ਮੰਤਰੀ ਪੰਜਾਬ ਸਾਡੀਆਂ ਹੱਕੀ ਮੰਗਾਂ ਮੰਨੇ ਤੇ ਜਿਨ੍ਹਾਂ ਚਿਰ ਪੱਕਾ ਮੋਰਚਾ ਲੱਗਿਆ ਹੋਇਆ ਹੈ ਮੈਜਿਸਟਰੇਟ ਸਾਹਿਬ ਧਰਨੇ ਤੇ ਬੈਠਿਆਂ ਔਰਤਾਂ ਲਈ ਧਰਨੇ ਵਾਲੀ ਜਗ੍ਹਾ ਤੇ ਸਫ਼ਾਈ ਦਾ ਪ੍ਰਬੰਧ ਕਰਵੇ ਧਰਨਾਕਾਰੀਆਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜੲਣ ਅੱਗੇ ਉਹਨਾਂ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆ ਦਾ ਮਜ਼ਦੂਰਾਂ ਗਰੀਬਾਂ ਦਾ ਕਰਜ਼ਾ ਮਾਫ ਕਰੇ ਪੰਜਾਬ ਸਰਕਾਰ ਔਰਤਾ ਦੇ ਖਾਤਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਚੋਣਾਂ ਵਿੱਚ ਕੀਤੇ ਵਆਦੇ ਅਨੁਸਾਰ ਪ੍ਰਤੀ ਮਹੀਨਾ 1000,1000 ਰੁਪਏ ਦੇਵੇ ਮਿਡ ਡੇ ਮੀਲ ਤੇ ਸਫ਼ਾਈ ਵਰਕਰਾ ਨੂੰ ਪੱਕਾ ਕੀਤਾ ਜਾਵੇ ਅਤੇ ਸ਼ਹਿਰਾਂ ਵਿੱਚ ਵੀ ਮਨਰੇਗਾ ਸਕੀਮ ਤਹਿਤ ਕੰਮ ਪਿੰਡਾਂ ਵਾਂਗ ਦਿੱਤਾ ਜਾਵੇ ਜੋ ਅੱਠ ਘੰਟੇ ਤੋਂ ਬਦਲਕੇ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਕੀਤੀ ਹੈ ਉਹ ਕਾਨੂੰਨ ਰੱਦ ਕਰੇ ਸਰਕਾਰ ਤੇ ਮਜ਼ਦੂਰਾਂ ਦੀ ਦਿਹਾੜੀ ਛੇ ਘੰਟੇ ਦੀ ਕੀਤੀ ਜਾਵੇ ਜੇ ਸਾਡੀ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਲੱਗਿਆ ਐਸ ਡੀ ਐਮ ਬਟਾਲਾ ਦਫਤਰ ਅੱਗੇ ਮੋਰਚਾ ਰਾਤ ਦਿਨ ਦਾ ਕਰ ਦਿੱਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਲਜੀਤ ਕੌਰ ਬਲਦੇਵ ਸਿੰਘ ਕੁਲਵਿੰਦਰ ਸਿੰਘ ਰਵਿੰਦਰ ਕੌਰ ਕਲਜਿੰਦਰ ਕੌਰ ਮਨਜੀਤ ਕੌਰ ਗੁਰੁਮਖ ਸਿੰਘ ਆਦਿ ਮੈਂਬਰਾਂ ਸਬੋਧਨ ਕੀਤਾ ਇਸ ਵੰਡੀ ਗਿਣਤੀ ਵਿਚ ਔਰਤਾਂ ਵਰਕਰਾਂ ਹਿੱਸਾ ਲਿਆ
ਮੁਕਤੀ ਮੋਰਚਾ ਪੰਜਾਬ ਬਟਾਲਾ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪ੍ਰਦਰਸ਼ਨ ਅੱਜ 13 ਵੇ ਦਿਨ ਦਾਖਿਲ…. ਫਗਵਾੜਾ ਐਕਸਪ੍ਰੈਸ. ਨਿਊਜ਼ 8528121325
Visits:53 Total: 45050