ਫਗਵਾੜਾ ਦੇ ਥਾਣਾ ਰਾਵਲਪਿੰਡੀ ਦੇ ਐਸਐਚ ਓ ਮੇਜਰ ਸਿੰਘ ਨੇ ਰੋਡ ਤੇ ਡਿੱਗਿਆ ਮੱਕੀ ਦਾ ਬੋਰਾ ਅਸਲ ਮਾਲਕ ਦੇ ਹਵਾਲੇ ਕੀਤਾ ਮਾਲਕ ਨੇ ਕੀਤਾ ਐਸ ਐਚ ਓ ਦਾ ਧੰਨਵਾਦ। ਫਗਵਾੜਾ ਐਕਸਪ੍ਰੈਸ ਨਿਊਜ਼

पंजाब
Spread the love
Visits:118 Total: 80003

ਫਗਵਾੜਾ ਦੇ ਅਧੀਨ ਪੈਂਦੇ ਥਾਣਾ ਰਾਵਲਪਿੰਡੀ ਪੁਲਿਸ ਦੇ ਐਸਐਚਉ ਦੇ ਕਾਰਜਾ ਦੀ ਸਲਾਂਘਾ ਇਲਾਕੇ ਵਿੱਚ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਉਨ੍ਹਾਂ ਵੱਲੋਂ ਰੋਡ ਤੇ ਪਈ ਇੱਕ ਮੱਕੀ ਦੀ ਬੋਰੀ ਨੂੰ ਵੀ ਇੱਕ ਵਧੀਆ ਕਾਰਜ ਸਮਝਦੇ ਹੋਏ ਰੋਡ ਤੇ ਪਈ ਇੱਕ ਮੱਕੀ ਦੀ ਬੋਰੀ ਨੂੰ ਅਸਲ ਮਾਲਕ ਦੇ ਹਵਾਲੇ ਕੀਤਾ ਮਾਲਕ ਨੇ ਮੁੱਖ ਅਫਸਰ ਥਾਣਾ ਰਾਵਲਪਿੰਡੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਇਹ ਦੱਸ ਦਿੰਨੇ ਆ ਕਿ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਮੇਜਰ ਸਿੰਘ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾ ਰਹੇ ਹਨ ਉਹਨਾਂ ਦਾ ਆਮ ਤੌਰ ਤੇ ਕਹਿਣਾ ਹੈ ਕਿ ਉਹ ਡਿਊਟੀ ਨੂੰ ਡਿਊਟੀ ਸਮਝ ਕੇ ਰਾਤ ਨੂੰ ਚਾਹੇ ਜਿੰਨਾ ਮਰਜ਼ੀ ਸਮਾਂ ਹੋਇਆ ਹੋਵੇ ਮੌਕੇ ਤੇ ਘਟਨਾ ਵਾਲੀ ਥਾਂ ਤੇ ਪਹੁੰਚਦੇ ਹਨ ਅਤੇ ਲੋਕਾਂ ਦੀ ਮਦਦ ਕਰਦੇ ਹਨ ਇਹੀ ਨਹੀਂ ਇਲਾਕੇ ਦੇ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੋਈ ਹੈ ਜੇਕਰ ਕੋਈ ਨਸ਼ਾ ਕਰਦਾ ਹੈ ਉਹ ਉਹਨਾਂ ਨਾਲ ਸੰਪਰਕ ਕਰੇ ਉਹਨਾ ਤੇ ਪਰਚਾ ਦਰਜ ਨਹੀਂ ਹੋਵੇਗਾ ਅਤੇ ਉਹਨਾਂ ਨੂੰ ਨਸ਼ਾ ਛੁਡਾਉਣ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਵੇਗਾ ਉਹ ਨਸ਼ਾ ਛੁਡਾਊ ਸਰਕਾਰ ਦੇ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਨਸ਼ਾ ਛੱਡ ਦੇਣ ਨਹੀਂ ਤਾਂ ਨਸ਼ੇ ਨਾਲ ਜ਼ਿੰਦਗੀ ਨਰਕ ਬਣ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਦਾ ਜੇ ਕੋਈ ਪਰਚਾ ਹੁੰਦਾ ਹੈ ਤਾਂ ਉਸ ਇਨਸਾਨ ਨੂੰ ਪੀਸੀਸੀ ਨਹੀਂ ਮਿਲਦੀ ਅਤੇ ਰਿਕਾਰਡ ਖਰਾਬ ਹੋ ਜਾਂਦਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਸਾਨੂੰ ਰਲ ਮਿਲ ਕੇ ਨਸ਼ਿਆਂ ਦੇ ਵਿਰੁੱਧ ਅਭਿਆਨ ਚਲਾਉਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਛੁਡਾਓ ਮੁਹਿੰਮ ਦੇ ਵਿੱਚ ਸਰਕਾਰ ਦਾ ਸਾਥ ਦਿਓ ਅਤੇ ਨੇਕ ਇਨਸਾਨ ਬਣੋ ਚੋਰੀ ਦੇ ਮਾਮਲੇ ਵਿੱਚ ਵੀ ਦੇਖ ਲਓ ਵਧੀਆ ਢੰਗ ਦੇ ਨਾਲ ਚੋਰੀ ਦੇ ਮਾਮਲੇ ਟਰੇਸ ਕਰਦੇ ਹਨ ਇਹੀ ਨਹੀਂ ਜਿਹੜਾ ਕੋਈ ਵੀ ਥਾਣੇ ਵਿੱਚ ਆਉਂਦਾ ਹੈ ਉਸ ਦਾ ਹਰ ਕੰਮ ਪਹਿਲ ਦੇ ਅਧਾਰ ਤੇ ਕਰਦੇ ਹਨ ਜਿਸ ਨਾਲ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ

Leave a Reply

Your email address will not be published. Required fields are marked *