19 ਧੀ ਨੇ ਆਪਣੇ ਪਿਤਾ ਦਾ ਕਿਉਂ ਕੀਤਾ ਚਾਕੂ ਮਾਰ ਕੇ ਕਤਲ.. ਪੜੋ ਖ਼ਬਰ

पंजाब
Spread the love
Visits:175 Total: 80295

ਚੰਡੀਗੜ੍ਹ…
19 ਸਾਲਾ ਧੀ ਨੇ ਆਪਣੇ ਪਿਤਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।  ਦੇ ਦੋ ਦਿਨ ਬਾਅਦ ਪੁਲੀਸ ਨੇ ਮੁਲਜ਼ਮ ਆਸ਼ਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। ਘਟਨਾ ਪਿੰਡ ਕਿਸ਼ਨਗੜ੍ਹ ਦੀ ਹੈ, ਜਿੱਥੇ ਰਹਿਣ ਵਾਲੀ ਆਸ਼ਾ ਨੇ ਆਪਣੇ ਪਿਤਾ ਸੁਮਈ ਲਾਲਾ ‘ਤੇ ਰਸੋਈ ‘ਚ ਇਸਤੇਮਾਲ ਹੋਣ ਵਾਲੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਸੁਮਈ ਦੀ ਛਾਤੀ ‘ਤੇ ਲੱਗਾ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਗੁਆਂਢੀ ਦੀ ਮਦਦ ਨਾਲ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।ਆਸ਼ਾ 10ਵੀਂ ਪਾਸ ਹੈ ਅਤੇ ਘਰ ਵਿੱਚ ਟੇਲਰਿੰਗ ਦਾ ਕੰਮ ਕਰਦੀ ਸੀ। ਘਰ ਵਿੱਚ ਮਾਂ ਮੁੰਨੀ, ਛੋਟੀ ਭੈਣ ਅਤੇ ਇੱਕ ਛੋਟਾ ਭਰਾ ਹੈ। ਮੁੱਢਲੀ ਜਾਂਚ ਅਨੁਸਾਰ ਸੁਮਈ ਹਰ ਰੋਜ਼ ਸ਼ਰਾਬ ਪੀ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਾਲ੍ਹਾਂ ਕੱਢਦਾ ਸੀ ਅਤੇ ਕੁੱਟਮਾਰ ਕਰਦਾ ਸੀ। ਪੁਲਸ ਨੇ ਆਸ਼ਾ ਨੂੰ ਅਦਾਲਤ ‘ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *