ਫਗਵਾੜਾ ( ) ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ . ) ਦਾ ਇਕ ਵਫਦ ਸੁਸਾਇਟੀ ਦੇ ਕਾਨੂੰਨ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਫਗਵਾੜਾ ਅਤੇ ਸਭਿਆਚਾਰਕ ਵਿਭਾਗ ਦੇ ਸੂਬਾਈ ਆਗੂ ਡਾ ਜੋਗਿੰਦਰ ਕੁਲੇਵਾਲ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕਿਸ਼ਨ ਸਿੰਘ ਰੋੜੀ ਨੂੰ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਵਿਖੇ ਉਨਾਂ ਦੇ ਦਫਤਰ ਵਿੱਚ ਮਿਲਿਆ ਅਤੇ ਇਕ ਯਾਦ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਵਿੱਚੋਂ ਜਾਦੂ ਮੰਤਰਾਂ , ਕਾਲੇ ਇਲਮ , ਤਾਤਰਿਕਾਂ , ਜੋਤਿਸ਼ੀਆਂ , ਢੌਗੀ ਬਾਬਿਆਂ ਤੇ ਸਿਆਣਿਆਂ ਵਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ , ਅਤਿਆਚਾਰ ਅਤੇ ਗੈਰ ਵਿਗਿਆਨਿਕ ਵਿਚਾਰਾਂ ਦੇ ਫੈਲਾਓ ਨੂੰ ਰੋਕਣ ਲਈ ਮਹਾਂਰਾਸ਼ਟਰ ਦੇ ਪੈਟਰਨ ਉਤੇ ਪੰਜਾਬ ਸਰਕਾਰ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਏ । ਵਫਦ ਨੇ ਡਿਪਟੀ ਸਪੀਕਰ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਪਿਛਲੇ ਲੰਬੇ ਅਰਸੇ ਤੋਂ ਅੰਧ ਵਿਸ਼ਵਾਸ਼ਾ ਤੇ ਵਹਿਮਾਂ ਭਰਮਾਂ ਦੇ ਖਾਤਮੇ ਲਈ ਸਮਾਜ ਚ ਕੰਮ ਕਰਦੀ ਆ ਰਹੀ ਹੈ ਅਤੇ ਸੁਸਾਇਟੀ ਵਲੋਂ ਸਰਕਾਰ ਨੂੰ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਦਾ ਪ੍ਰਸਤਾਵਿਤ ਖਰੜਾ ਵੀ ਦਿਤਾ ਜਾ ਚੂਕਾ ਹੈ ਅਤੇ ਪੰਜਾਬ ਦੇ ਸਾਰੇ ਐਮ ਐਲ ਏਜ ਨੂੰ ਯਾਦ ਪੱਤਰ ਵੀ ਦਿਤੇ ਚੁਕੇ ਹਨ ਅਤੇ ਸਾਲ 2018 ਅਤੇ 2019 ਵਿੱਚ ਪੰਜਾਬ ਵਿਧਾਨ ਸਭਾ ਦੇ ਇਕ ਮੈਂਬਰ ਨੇ ਦੋ ਵਾਰ ਇਸ ਕਾਨੂੰਨ ਸਬੰਧੀ ਕੁਝ ਚਰਚਾ ਅਤੇ ਲਿਖਾ ਪੜੀ ਵੀ ਕੀਤੀ ਸੀ ਪਰ ਕਈ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਵਲੋਂ ਕਾਨੂੰਨ ਨਹੀਂ ਬਣਾਇਆ ਗਿਆ । ਡਿਪਟੀ ਸਪੀਕਰ ਨੇ ਵਿਸ਼ਵਾਸ਼ ਦਵਾਇਆ ਕਿ ਜਲਦੀ ਹੀ ਸਰਕਾਰ ਇਹ ਕਾਨੂੰਨ ਬਨਾਉਣ ਲਈ ਕਾਰਵਾਈ ਅਮਲ ਵਿੱਚ ਲਿਆਵੇਗੀ । ਅੱਜ ਦੇ ਵਫਦ ਵਿੱਚ ਸੁਸਾਇਟੀ ਦੇ ਸੂਬਾ ਕਾਨੂੰਨ ਵਿਭਾਗ ਮੁਖੀ ਜਸਵਿੰਦਰ ਸਿੰਘ ਦੇ ਨਾਲ ਸਭਿਆਚਾਰਕ ਵਿਭਾਗ ਦੇ ਸੂਬਾ ਮੁਖੀ ਡਾ ਜੁਗਿੰਦਰ ਕੁਲੇਵਾਲ , ਜੋਨ ਨਵਾਂ ਸ਼ਹਿਰ ਦੇ ਆਗੂ ਸਤਪਾਲ ਸਲੋਹ , ਮਾਸਟਰ ਜਗਦੀਸ਼ ਰਾਏਪੁਰ ਡੱਬਾ , ਰਾਜਕੁਮਾਰ ਗੜਸ਼ੰਕਰ , ਮਾ ਨਰੇਸ਼ ਭੰਗੀਆਂ , ਭਾਗ ਸਿੰਘ , ਹਰਜਿੰਦਰ ਸਿੰਘ ਸੂੰਨੀ ਬੰਗਾ , ਮਾ ਰਾਮ ਲਾਲ ਰਾਹੋਂ , ਜੋਨ ਜਲੰਧਰ ਦੇ ਆਗੂ ਸੁਰਜੀਤ ਟਿੱਬਾ , ਸੁਖਵਿੰਦਰ ਬਾਗਪੁਰ , ਨਸੀਬ ਚੰਦ , ਬਲਵਿੰਦਰ ਬੁਲੋਵਾਲ , ਮਾ ਪਰਮਜੀਤ ਸਿੰਘ ਸੂਬੇਦਾਰ , ਸੁਰਿੰਦਰਪਾਲ ਦੁਸਾਂਝ , ਕੁਲਵੰਤ ਸਿੰਘ ਬਾਸੀ ਫਗਵਾੜਾ ਆਦਿ ਸ਼ਾਮਲ ਸਨ । ਤਰਕਸ਼ੀਲ ਸੁਸਾਇਟੀ ਦੇ ਹਾਜਰ ਸਮੂਹ ਸਾਥੀਆਂ ਡਿਪਟੀ ਸਪੀਕਰ ਨੂੰ ਕਿਹਾ ਤਾਂਤਰਿਕ , ਅਖੌਤੀ , ਬਾਬੇ , ਜੋਤਸ਼ੀ ਅਤੇ ਸਿਆਣੇ ਸਮਾਜ ਵਿੱਚ ਅੰਧ ਵਿਸ਼ਵਾਸ਼ , ਵਹਿਮ ਭਰਮ ਅਤੇ ਜਾਦੂ ਟੂਣਿਆਂ ਦਾ ਖੁਲੇਆਮ ਪ੍ਰਚਾਰ ਕਰਕੇ ਭੋਲੇ ਭਾਲੇ ਅਤੇ ਅਗਿਆਨੀ ਵਿਅਕਤੀਆਂ ਨੂੰ ਲੁੱਟ ਰਹੇ ਹਨ ਅਤੇ ਭਾਰਤ ਦੇ ਕਾਨੂੰਨ ਦੇ ਆਰਟੀਕਲ 51 – ਏ ( 8 ) ਦੇ ਖਿਲਾਫ ਜਾ ਕੇ ਗੈਰ ਵਿਗਿਆਨਿਕ ਵਿਚਾਰਾਂ ਦਾ ਫੈਲਾਓ ਕਰ ਰਹੇ ਹਨ