ਵਿਨੋਦ ਸ਼ਰਮਾ/ਕੁਲਦੀਪ ਸਿੰਘ ਨੂਰ
ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਵਸਨੀਕ ਅੰਤਰਰਾਸ਼ਟਰੀ ਜੋਤਸ਼ੀ ਅਤੇ ਅੰਤਰਰਾਸ਼ਟਰੀ ਟੈਰੋ ਕਾਰਡ ਰੀਡਰ ਇੰਦਰਪ੍ਰੀਤ ਸਿੰਘ ਖੁਰਾਣਾ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਵਜੋਂ ਜਾਣੇ ਜਾਂਦੇ ਸ਼ਹਿਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦਿ ਕੋਸਮਿਕ ਰਿਵਰ ਔਕਲਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਜੈਸਮੀਨ ਜੈਜ਼ ਜੀ ਦੀ ਪ੍ਰਧਾਨਗੀ ਹੇਠ ਸ਼ਨੀਵਾਰ, 3 ਜੂਨ, 2023 ਨੂੰ ਟ੍ਰਿਬਿਊਨ ਚੌਕ ਚੰਡੀਗੜ੍ਹ ਨੇੜੇ ਹੋਟਲ ਰਾਜਸ਼੍ਰੀ ਵਿਖੇ ਐਵਾਰਡ ਸਮਾਰੋਹ ਦਾ ਆਯੋਜਨ। ਕੀਤਾ ਗਿਆ। ਜੈਸਮੀਨ ਜੈਜ਼ ਜੀ ਨੇ ਖੁਰਾਣਾ ਜੀ ਅਤੇ ਸਾਰੇ ਜੋਤਸ਼ੀਆਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ।ਇਸ ਐਵਾਰਡ ਸ਼ੋਅ ਅਤੇ ਜੋਤਿਸ਼ ਕਾਨਫਰੰਸ ਵਿੱਚ 200 ਤੋਂ ਵੱਧ ਜੋਤਸ਼ੀਆਂ ਨੇ ਭਾਗ ਲਿਆ। ਇਹ ਕੋਸਮਿਕ ਰਿਵਰ ਔਕਲਟ ਐਵਾਰਡ 2023 ਅੰਤਰਰਾਸ਼ਟਰੀ ਜੋਤਸ਼ੀ ਇੰਦਰਪ੍ਰੀਤ ਸਿੰਘ ਖੁਰਾਣਾ ਜੀ ਨੂੰ ਉਹਨਾਂ ਦੀ ਜੋਤਿਸ਼ ਅਤੇ ਸਮਾਜ ਪ੍ਰਤੀ ਸਮਾਜ ਪ੍ਰਤੀ ਸੇਵਾਵਾਂ ਦੇ ਮੱਦੇਨਜ਼ਰ ਦਿੱਤਾ ਗਿਆ। ਜਿਸ ਵਿੱਚ ਖੁਰਾਣਾ ਜੀ ਨੂੰ ਬਹੁਤ ਹੀ ਆਕਰਸ਼ਕ ਟਰਾਫੀ, ਦੁਸ਼ਾਲਾ, ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਪੁਰਸਕਾਰ ਦੇ ਮੁੱਖ ਮਹਿਮਾਨ ਦੇਵਗਿਆ ਅਚਾਰੀਆ ਸ਼੍ਰੀ ਅਨਿਲ ਵਤਸ। ਜੀ, ਡਾਕਟਰ ਐਚ.ਐਸ.ਰਾਵਤ ਜੀ ਪ੍ਰਸਿੱਧ ਧਾਰਮਿਕ ਰਾਸ਼ਟਰੀ ਚੈਨਲਾਂ ਦੇ ਬਹਿਸਕਾਰ ਅਤੇ ਜੋਤਿਸ਼ ਅਚਾਰੀਆ ਮਾਨਵੇਂਦਰ ਸਿੰਘ ਰਾਵਤ, ਕੈਪਟਨ ਲੇਖ ਰਾਜ ਜੀ ਪ੍ਰਸਿੱਧ ਹਥੇਲੀ ਵਿਗਿਆਨ ਦੇ ਮਾਹਰ ਵਿਦਵਾਨ ਜੈਸਮੀਨ ਜੈਜ਼ ਜੀ ਪ੍ਰਸਿੱਧ ਟੈਰੋ ਕਾਰਡ ਰੀਡਰ ਬਖਸ਼ੀਸ਼ ਸਿੰਘ ਬਾਵਾ ਜੀ, ਰਮੇਸ਼ ਓਝਾ ਜੀ ਦੁਆਰਾ ਸਬ ਵਲੋਂ ਖੁਰਾਣਾ ਜੀ ਨੂੰ ਮਿਲ ਕੇ ਸਨਮਾਨਿਤ ਕੀਤਾ ਗਿਆ । ਵਰਨਣਯੋਗ ਹੈ ਕਿ ਅੰਤਰਰਾਸ਼ਟਰੀ ਜੋਤਸ਼ੀ ਇੰਦਰਪ੍ਰੀਤ ਸਿੰਘ ਖੁਰਾਣਾ ਜੀ ਕਈ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅੰਤਰਰਾਸ਼ਟਰੀ ਰਾਸ਼ਟਰੀ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ । ਇੰਦਰਪ੍ਰੀਤ ਸਿੰਘ ਖੁਰਾਣਾ ਜੀ ਦੇ ਪਰਮ ਮਿੱਤਰ ਅਤੇ ਆਯੁਰਵੈਦਿਕ ਡਾਕਟਰ ਅਸ਼ੋਕ ਕੁਮਾਰ ਵੋਹਰਾ ਜੀ ਲੁਧਿਆਣਾ ਵਾਲਿਆਂ ਨੂੰ ਵੀ ਇਹ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ |