ਫਗਵਾੜਾ,3 ਜੂਨ ( ਕੁਲਦੀਪ ਸਿੰਘ ਨੂਰ ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਫਗਵਾੜਾ ਵਿਖੇ ਗਰਮੀਆਂ ਦੇ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸੌ ਤੋਂ ਜਿਆਦਾ ਵਿਦਿਆਥੀਆਂ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਕੁਕਿੰਗ ਵਿਦਾਉਟ ਫਾਇਰ, ਕੈਲੀਗਰਾਫੀ, ਯੋਗਾ, ਐਰੋਬਿਕਸ, ਨਾਚ, ਸੰਗੀਤ, ਫਨ – ਗੇਮਸ, ਆਰਟ ਐਂਡ ਕਰਾਫਟ ਵਰਗੀਆਂ ਗਤੀਵਿਧੀਆਂ ਨੂੰ ਸ਼ਾਮਿਲ ਕੀਤਾ ਗਿਆ। ਕੈਂਪ ਦੇ ਅਖੀਰਲੇ ਦਿਨ ਸਤਿਕਾਰਯੋਗ ਸ਼੍ਰੀ ਅਨਿਲ ਕੋਛੜ (ਪ੍ਰਧਾਨ ਭਾਰਤੀਯ ਯੋਗ ਸੰਸਥਾਨ) ਨੇ ਆਪਣੇ ਸਾਥੀਆਂ (ਡਾ. ਸੰਦੀਪ ਮਲਹੋਤਰਾ, ਸ਼੍ਰੀਮਤੀ ਅੰਜੂ ਗਰਗ, ਸ਼੍ਰੀ ਸੁਰਿੰਦਰ ਸਿੰਘ) ਨਾਲ ਮਿਲ ਕੇ ਵਿਦਿਆਰਥੀਆਂ ਨੂੰ ਲਾਭਦਾਇਕ ਯੋਗਾ ਕਿਰਿਆਵਾਂ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਜੋਤੀ ਭਾਰਦਵਾਜ ਜੀ ਨੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਧੰਨਵਾਦੀ ਕਾਰਡ ਭੇਂਟ ਕਰਦੇ ਹੋਏ ਭਾਰਤੀ ਯੋਗ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਕੈਂਪ ਵਿੱਚ ਸਿੱਖੀਆਂ ਸਾਰੀਆਂ ਗਤੀਵਿਧੀਆਂ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ।ਵਿਦਿਆਥੀਆਂ ਦਾ ਸੋਹਣਾ ਪ੍ਰਦਰਸ਼ਨ ਦੇਖ ਕੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀ ਮਤੀ ਜਯੋਤੀ ਭਾਰਦਵਾਜ ਜੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭੂਰੀ – ਭੂਰੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।