ਫਗਵਾੜਾ- ਖੂਨਦਾਨ ਖੇਤਰ ਦੀ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ .) ਫਗਵਾੜਾ ਵਲੋਂ ਐਤਵਾਰ 14 ਸਤੰਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਸਲਾਨਾ ਸਨਮਾਨ ਸਮਾਰੋਹ ਅਤੇ ਵਿਸ਼ਾਲ ਖੂਨਦਾਨ ਕੈਂਪ ਲਈ ਸਾਂਸਦ ਡਾ. ਚੱਬੇਵਾਲ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਪੱਤਰ ਭੇਂਟ ਕੀਤਾ । ਕਲੱਬ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਗਤੀਸ਼ੀਲ ਅਗਵਾਈ ਵਿੱਚ ਕਲੱਬ ਦੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ, ਉਪ ਪ੍ਰਧਾਨ ਹਰਜਿੰਦਰ ਗੋਗਨਾ, ਪੀ.ਆਰ.ੳ ਨੰਦ ਕਿਸ਼ੋਰ ਸ਼ਰਮਾ ਅਤੇ ਸਲਾਹਕਾਰ ਜਸਵੀਰ ਸਿੰਘ ਤੇ ਅਧਾਰਿਤ ਵਫਦ ਨੇ ਹੁਸ਼ਿਆਰਪੁਰ ਵਿਖੇ ਡਾ. ਚੱਬੇਵਾਲ ਦੇ ਨਿਵਾਸ ਮੁਲਾਕਾਤ ਕੀਤੀ ਅਤੇ ਸੱਦਾ ਪੱਤਰ ਭੇਂਟ ਕੀਤਾ । ਪ੍ਰਧਾਨ ਰਾਹੁਲ ਸ਼ਰਮਾ ਨੇ ਸਾਂਸਦ ਦੇ ਧਿਆਨ ਵਿੱਚ ਕਲੱਬ ਦੇ ਪਿਛਲੇ 30 ਸਾਲਾਂ ਦੇ ਮਾਣਮੱਤਾ ਇਤਿਹਾਸ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਇਸ ਖੂਨਦਾਨ ਕੈਂਪ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਹਜ਼ਾਰ ਤੋਂ ਵੱਧ ਖੂਨਦਾਨੀਆਂ ਵਲੋਂ ਖੂਨਦਾਨ ਕਰਨ ਬਾਰੇ ਦੱਸਿਆ । ਸਾਂਸਦ ਡਾ. ਰਾਜਕੁਮਾਰ ਚੱਬੇਵਾਲ ਵਲੋਂ ਸੱਦਾ ਸਵੀਕਾਰ ਕਰਦਿਆਂ ਇਸ ਮਹਾਂਕੁੰਭ ਲਈ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਵਾਇਆ ਅਤੇ ਕਿਹਾ ਕਿ ਉਹ ਲੋਕਲ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਖੂਨਦਾਨ ਲਈ ਵੀ ਅਪੀਲ ਕਰਨਗੇ । ਜ਼ਿਕਰਯੋਗ ਹੈ ਕਿ ਫਗਵਾੜਾ ਦੇ ਬੰਦ ਪਏ ਸਿਵਲ ਬਲੱਡ ਸੈਂਟਰ ਨੂੰ ਚਾਲੂ ਕਰਵਾਉਣ ਲਈ ਕਲੱਬ ਨੇ ਮਾਣਯੋਗ ਸਾਂਸਦ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਸ਼ੁਰੂ ਹੋਣ ਤੇ ਵਫਦ ਵਲੋਂ ਡਾ. ਰਾਜਕੁਮਾਰ ਦਾ ਧੰਨਵਾਦ ਕੀਤਾ ਗਿਆ ।ਖੂਨਦਾਨ ਕਲੱਬ ਵਲੋਂ ਸਲਾਨਾ ਸਨਮਾਨ ਸਮਾਰੋਹ ਲਈ ਸਾਂਸਦ ਡਾ. ਚੱਬੇਵਾਲ ਨੂੰ ਦਿੱਤਾ