ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ।।।
ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਅਤੇ ਡੇ-ਨਾਇਟ ਨਿਊਜ਼ ਅਖ਼ਬਾਰ ਦੇ ਮਾਂਝਾ ਜੋਨ ਇੰਚਾਰਜ਼ ਰਣਜੀਤ ਸਿੰਘ ਮਸੌਣ ਅਤੇ ਕੰਵਲਦੀਪ ਸਿੰਘ ਮਸੌਣ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਮਾਤਾ ਸਰਦਾਰਨੀ ਸੁਖਵਿੰਦਰ ਕੌਰ ਜੀ ਪਤਨੀ ਸ. ਨਰਿੰਦਰ ਸਿੰਘ ਮਸੌਣ, ਜੋਂ ਕਿ ਮਿਤੀ 29 ਅਗਸਤ 2025 ਨੂੰ ਅਕਾਲ ਪੁਰਖ਼ ਦੇ ਹੁਕਮ ਅਨੁਸਾਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਂ ਬਿਰਾਜੇ ਸਨ।
ਮਾਤਾ ਸੁਖਵਿੰਦਰ ਕੌਰ ਜੀ ਹਰ ਵੇਲੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਚੱਲਦੇ ਸਨ ਅਤੇ ਹਨੇਰੇ ਸਵੇਰੇ ਹਰ ਵਕ਼ਤ ਲੋਕ ਭਲਾਈ ਦੇ ਕਾਰਜ ਨੂੰ ਤਰਜ਼ੀਹ ਦਿੰਦੇ ਸਨ, ਹਰ ਇਨਸਾਨ ਨੂੰ ਵਾਹਿਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿੰਦੇ ਸਨ ਅਤੇ ਹਰ ਲੋੜਵੰਦ ਦੀ ਮੱਦਦ ਲਈ ਤੱਤਪਰ ਰਹਿੰਦੇ ਸਨ ਅਤੇ ਹੱਸਮੁੱਖ ਸੁਭਾਅ ਦੇ ਮਾਲਕ, ਮਿਲਾਪੜੇ ਤੇ ਹਰ ਇੱਕ ਦੇ
ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਸਨ। ਹਰ ਵਕਤ ਦੀਨ ਦੁੱਖੀਆ ਦੀ ਸੇਵਾ ਕਰਨ ਕਰਕੇ, ਲੋਕ ਉਹਨਾਂ ਨੂੰ “ਬਾਬਾ” ਕਹਿ ਕੇ ਬੁਲਾਉਂਦੇ ਸਨ। ਪਰਿਵਾਰ ਸਮੇਤ ਇਲਾਕੇ ਵਿੱਚ ਹਰ ਪਾਸੇ ਗਮ ਦਾ ਮਾਹੌਲ ਹੈ। ਮਾਤਾ ਜੀ ਬੇਹੱਦ ਮਿਲਣਸਾਰ ਅਤੇ ਧਾਰਮਿਕ ਪ੍ਰਵੀਰਤੀ ਵਾਲੇ ਸ਼ਖ਼ਸੀਅਤ ਸਨ। ਉਹਨਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ, ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਮਾਤਾ ਸੁਖਵਿੰਦਰ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ 7 ਸਤੰਬਰ ਦਿਨ ਐਤਵਾਰ ਨੂੰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ, ਪਿੰਡ ਜੱਸਰਾਊਰ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗੀ। ਵਿਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰਨ ਲਈ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।