ਪੌਦਿਆਂ ਦੇ ਨਾਲ ਵਾਯੂ-ਵਾਯੂ ਨਾਲ ਆਯੂ- ਸਰਬਜੀਤ ਕੌਰ ਹਿੰਦੁਸਤਾਨ ਖੂਨਦਾਨ ਸੰਸਥਾ ਵਲੋਂ ਵਣਮਹਾਂਉਤਸਵ ਤਹਿਤ ਲਗਾਏ ਪੌਦੇ ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

पंजाब
Spread the love
Visits:50 Total: 97493

ਫਗਵਾੜਾ- ਖੂਨਦਾਨ ਖੇਤਰ ਦੀ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਵਲੋਂ ਵਾਤਾਵਰਣ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਅਤੇ ਜਨਰਲ ਸਕੱਤਰ ਵਿਤਿਨ ਪੁਰੀ ਦੀ ਗਤੀਸ਼ੀਲ ਅਗਵਾਈ ਵਿੱਚ ਚਾਚੋਕੀ ਨਹਿਰ ਦੇ ਨਾਲ ਨਾਲ ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਅਤੇ ਸਿਹਤਮੰਦ ਵਾਤਾਵਰਣ ਪ੍ਰਤੀ ਸੰਜੀਦਗੀ ਤਹਿਤ ਵਣਮਹਾਂਉਤਸਵ ਮਨਾਇਆ ਗਿਆ। ਪੌਦਾ ਲਗਾੳ ਮੁਹਿੰਮ ਵਿੱਚ ਵਿਸ਼ੇਸ਼ ਮਹਿਮਾਨ ਸਾਬਕਾ ਨਗਰ ਪਾਲਿਕਾ ਸੀਨੀਅਰ ਉਪ ਪ੍ਰਧਾਨ ਬੀਬੀ ਸਰਜੀਤ ਕੌਰ ਨੇ ਸੰਦੇਸ਼ ਦਿੱਤਾ ਕਿ ਪੌਦਿਆਂ ਤੋਂ ਹਵਾ ਮਿਲਦੀ ਹੈ ਅਤੇ ਹਵਾ ਸਾਨੂੰ ਉਮਰ ਪ੍ਰਦਾਨ ਕਰਦੀ ਹੈ । ਉਨ੍ਹਾਂ ਨੇ ਹੋਰ ਕਿਹਾ ਕਿ ਵਾਤਾਵਰਣ ਨਾਲ ਖਿਲਵਾੜ ਦੀਆਂ ਅਸੀਂ ਸਾਰੀਆਂ ਹੱਦਾਂ ਪਾਰ ਚੁੱਕੇ ਹਨ ਅਤੇ ਨਤੀਜੇ ਅਸੀਂ ਭੁਗਤ ਰਹੇ ਹਾਂ । ਅਜੇ ਵੀ ਸਮਾਂ ਹੈ ਕਿ ਅਸੀਂ ਕੁਦਰਤ ਨਾਲ ਸੰਤੁਲਨ ਬਣਾ ਕੇ ਚੱਲੀਏ । ਲਗਾਏ ਗਏ ਪੌਦਿਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਲੈਣ ਵਾਲੇ ਵਾਤਾਵਰਨ ਪ੍ਰੇਮੀ ਜੈਲਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਣ ਸੰਭਾਲ ਦਾ ਮੁੱਦਾ ਸਾਡੇ ਆਚਰਣ ਦਾ ਹਿੱਸਾ ਹੋਣਾ ਚਾਹੀਦਾ ਹੈ ਅਤੇ ਵਾਤਾਵਰਣ ਦੇ ਸਮੂਹ ਘਟਕਾਂ ਦਾ ਉਪਯੋਗ ਟਿਕਾਊ ਪ੍ਰਬੰਧਣ ਆਧਾਰ ਤੇ ਕਰਨਾ ਚਾਹੀਦਾ ਹੈ । ਸੰਸਥਾ ਪ੍ਰਧਾਨ ਰਾਹੁਲ ਸ਼ਰਮਾ ਨੇ ਚਿੰਤਾ ਸਾਂਝੀ ਕੀਤੀ ਕਿ ਘਰ ਦੇ ਪੰਜ ਪਰਿਵਾਰਿਕ ਮੈਂਬਰਾਂ ਕੋਲ ਪੰਜ ਗੱਡੀਆਂ ਹਨ ਪ੍ਰੰਤੂ ਪੰਜ ਬੂਟੇ ਨਹੀਂ ਲਗਾਏ ਗਏ ਹਨ । ਅਜੇ ਅਗਰਵਾਲ ਨੇ ਕਿਹਾ ਕਿ ਹਰਿਆਲੀ ਭਰਪੂਰ ਵਾਤਾਵਰਣ ਤਾਜ਼ਗੀ ਦੇ ਨਾਲ ਖੇਤਰੀ ਲੋਕਾਂ ਦੇ ਬੈਠਣ ਲਈ ਵੀ ਆਸਰਾ ਪ੍ਰਦਾਨ ਕਰੇਗਾ । ਪ੍ਰੋਜੈਕਟ ਡਾਇਰੈਕਟਰਾਂ ਲੈਕ. ਕਮਲੇਸ਼ ਚਾਟਲੀ , ਨਰੇਸ਼ ਕੋਹਲੀ ਅਤੇ ਰਾਕੇਸ਼ ਵਢੇਰਾ ਦੀ ਦੇਖ ਰੇਖ ਵਿੱਚ ਲਗਾਏ ਇਹਨਾਂ ਬੂਟਿਆਂ ਨੂੰ ਰੋਜ਼ਾਨਾ ਪਾਣੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਜੈਲਦਾਰ ਸੁਰਿੰਦਰ ਸਿੰਘ ਵਲੋਂ ਲਈ ਗਈ । ਲੈਕਚਰਾਰ ਹਰਜਿੰਦਰ ਗੋਗਨਾ ਅਤੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ ਅਨੁਸਾਰ ਵਰਤਮਾਨ ਵਿੱਚ ਆਮ ਲੋਕਾਂ ਦਾ ਰੁਝਾਨ ਸਿਹਤਮੰਦ ਵਾਤਾਵਰਣ ਸਿਰਜਨ ਵੱਲ ਵਧਆਿ ਹੈ, ਇਸ ਲਈ ਰੁੱਖ ਲਗਾਉਣ ਅਤੇ ਧਰਤੀ ਦੇ ਸਰੋਤਾਂ ਦੀ ਵਰਤੋਂ ਕਰਦਿਆਂ ਲੋਕ ਕੁਝ ਸੋਚਣ ਲੱਗ ਪਏ ਹਨ, ਜਿਹੜਾ ਕਿ ਭਵਿੱਖਤ ਪੀੜ੍ਹੀ ਲਈ ਸ਼ੁਭ ਸੰਕੇਤ ਹੈ । ਇਸ ਮੌਕੇ ਡਾ. ਅੰਜੂ ਸ਼ਰਮਾ, ਵਿਤਿਨ ਪੁਰੀ, ਨਰੇਸ਼ ਕੋਹਲੀ. ਰਾਕੇਸ਼ ਵਢੇਰਾ, ਅਜੇ ਅਗਰਵਾਲ, ਕਿਰਨਪ੍ਰੀਤ ਬਿਨਿੰਗ ਅਤੇ ਕਮਿਉਨਿਟੀ ਸੇਵਾ ਪ੍ਰੋਜੈਕਟ ਵਾਲੇ ਵਿਦਿਆਰਥੀ ਮੁਕਲ ਗੁਪਤਾ, ਗੌਰਵ ਗੁਪਤਾ, ਵੰਸ਼ਿਕਾ ਗੁਪਤਾ, ਖੁਸ਼ਬੂ, ਕ੍ਰਸ਼ਿ, ਤਰੁਨ , ਅਨਾਮਿਕਾ ਹਾਜ਼ਰ ਸਨ ।

Leave a Reply

Your email address will not be published. Required fields are marked *