ਹਿਊਮਨ ਰਾਈਟਸ ਕੌਂਸਲ ਦੇ ਸੂਬਾ ਸਕੱਤਰ ਗੁਰਦੀਪ ਸਿੰਘ ਕੰਗ ਦੇ ਦਫ਼ਤਰ ਪੁੱਜੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ * ਨਵੇਂ ਦਫ਼ਤਰ ਲਈ ਦਿੱਤੀਆਂ ਸ਼ੁੱਭ ਇੱਛਾਵਾਂ।

पंजाब
Spread the love
Visits:313 Total: 182112

ਫਗਵਾੜਾ ਹਿਊਮਨ ਰਾਈਟਸ ਕੌਂਸਲ (ਇੰਟੀਆ) ਦੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ ਅੱਜ ਫਗਵਾੜਾ ਵਿਖੇ ਕੌਂਸਲ ਦੇ ਸੂਬਾ ਸਕੱਤਰ ਗੁਰਦੀਪ ਸਿੰਘ ਕੰਗ ਦੁਆਰਾ ਸੈਂਟਰਲ ਟਾਊਨ ‘ਚ ਖੋਲ੍ਹੇ ਗਏ ਨਵੇਂ ਦਫਤਰ ਕੰਗ ਐਂਟਰਪ੍ਰਾਈਜ਼ਿਜ਼ ਦਾ ਦੌਰਾ ਕੀਤਾ। ਇਸ ਦੌਰਾਨ ਗੁਰਦੀਪ ਸਿੰਘ ਕੰਗ ਅਤੇ ਸਤਵਿੰਦਰ ਸਿੰਘ ਭੰਮਰਾ ਨੇ ਆਰਤੀ ਰਾਜਪੂਤ ਅਤੇ ਉਹਨਾਂ ਦੇ ਪਤੀ ਅਸ਼ਵਨੀ ਕੁਮਾਰ ਦਾ ਗੁਲਦਸਤਾ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ। ਆਰਤੀ ਰਾਜਪੂਤ ਨੇ ਗੁਰਦੀਪ ਸਿੰਘ ਕੰਗ ਨੂੰ ਨਵੇਂ ਦਫ਼ਤਰ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਗੁਰਦੀਪ ਸਿੰਘ ਕੰਗ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਰਾਣੇ ਦਫ਼ਤਰ ਵਿੱਚ ਜਗਾ ਦੀ ਘਾਟ ਕਾਰਨ ਕੌਂਸਲ ਦੀਆਂ ਮੀਟਿੰਗਾਂ ਕਰਨ ਅਤੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਹੁਣ ਨਵੇਂ ਦਫ਼ਤਰ ਵਿੱਚ ਅਜਿਹੇ ਆਯੋਜਨ ਕਰਨ ਦੀ ਕਾਫੀ ਸਹੂਲਤ ਮਿਲੇਗੀ। ਕੌਂਸਲ ਦੇ ਅਹੁਦੇਦਾਰਾਂ ਨੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਵੀ ਚਰਚਾ ਕੀਤੀ। ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ ਗੁਰਦੀਪ ਸਿੰਘ ਕੰਗ ਨੂੰ ਹਦਾਇਤ ਕੀਤੀ ਕਿ ਕੌਂਸਲ ਦੇ ਸਮੂਹ ਸੈੱਲਾਂ ਦੀ ਇੱਕ ਮੀਟਿੰਗ ਆਯੋਜਿਤ ਕੀਤੀ ਜਾਵੇ, ਤਾਂ ਜੋ ਮੈਂਬਰ ਮਨੁੱਖੀ ਅਧਿਕਾਰਾਂ ਦੀ ਜਾਗਰੂਕਤਾ ਲਈ ਤਿਆਰ ਹੋ ਸਕਣ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਖੁਦ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਵਾਂਗੇ, ਤਾਂ ਹੀ ਅਸੀਂ ਦੂਜਿਆਂ ਨੂੰ ਜਾਗਰੂਕ ਕਰ ਸਕਾਂਗੇ। ਉਨ੍ਹਾਂ ਨਵੇਂ ਮੈਂਬਰਾਂ ਨੂੰ ਖਾਸ ਤੌਰ ’ਤੇ ਅਪੀਲ ਕੀਤੀ ਕਿ ਜਦੋਂ ਵੀ ਗੁਰਦੀਪ ਸਿੰਘ ਕੰਗ ਕੋਈ ਮੀਟਿੰਗ ਬੁਲਾਉਂਦੇ ਹਨ, ਤਾਂ ਉਨ੍ਹਾਂ ਨੂੰ ਉਸ ਵਿੱਚ ਆਪਣੀ ਹਾਜਰੀ ਯਕਨੀ ਬਣਾਈ ਜਾਵੇ।

Leave a Reply

Your email address will not be published. Required fields are marked *