Visits:155 Total: 44768
ਫਗਵਾੜਾ ਵਿਖੇ ਇੱਕ ਮਹਿਲਾ ਦੀ ਦਾਦਰ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ ਮਹਿਲਾ ਦੀ ਲਾਸ਼ ਨੂੰ 72 ਘੰਟੇ ਦੇ ਲਈ ਸਿਵਲ ਹਸਪਤਾਲ ਫਗਵਾੜਾ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ ਜਾਣਕਾਰੀ ਮੁਤਾਬਿਕ ਅੰਨਪਛਾਤੀ ਮਹਿਲਾ ਪਲੇਟਫਾਰਮ ਕਰੋਸ ਕਰ ਭਗਤਪੁਰਾ ਵਲ ਨੂੰ ਜਦੋਂ ਜਾਣ ਲੱਗੀ ਤਾਂ ਦਾਦਰ ਗੱਡੀ ਦੀ ਚਪੇਟ ਵਿੱਚ ਆ ਗਈ ਮੌਕੇ ਤੇ ਰੇਲਵੇ ਮੁਲਾਜ਼ਮਾਂ ਵੱਲੋਂ ਉਸ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਾਇਆ ਗਿਆ ਮਹਿਲਾ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ ਜਿੱਥੇ ਉਹਦੀ ਮੌਤ ਹੋ ਗਈ ਰੇਲਵੇ ਸਬ ਇੰਸਪੈਕਟਰ ਜੋਤ ਸਿੰਘ ਜੀ ਨੇ ਦੱਸਿਆ ਕਿ ਮਹਿਲਾ ਦੀ ਪਹਿਚਾਨ ਦੇ ਲਈ ਉਸ ਦੀ ਲਾਸ਼ ਨੂੰ ਸਿਵਿਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ ਹੈ। ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਲਦ ਹੀ ਇਸ ਦੀ ਪਹਿਚਾਣ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਬਾਰਸਾਂ ਦੇ ਹਵਾਲੇ ਕੀਤਾ ਜਾ ਸਕੇ