(31 ਮਾਰਚ, ਫਗਵਾੜਾ) ਸਥਾਨਕ ਰਾਮਗੜ੍ਹੀਆ ਕਾਲਜ ਵਿੱਚ ਚੱਲ ਰਹੇ ਐਨ ਐਸ ਐਸ ਦੇ ਕੈਂਪ ਦੇ ਸੱਤਵੇਂ ਦਿਨ ਚੀਫ਼ ਗੈਸਟ ਦੇ ਤੌਰ ਤੇ ਸ੍ਰੀ ਮਨਜੀਤ ਸਿੰਘ ਡੀ ਐਸ ਪੀ ਜਲੰਧਰ ਦਿਹਾਤੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਐਨ ਐਸ ਐਸ ਵਲੰਟੀਅਰਜ਼ ਨੂੰ ਸੰਬੋਧਿਤ ਹੁੰਦਿਆਂ ਸਰਕਾਰ ਦੁਆਰਾ ਬਣਾਏ ਗਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ। ਕਾਲਜ ਵੱਲੋਂ ਖੇਡਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਨੂੰ ਵਾਚਦਿਆਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਐਡਵੋਕੇਟ ਮਨਦੀਪ ਕੁਮਾਰ ਜੀ ਐਗਜ਼ੈਕਟਿਵ ਅਫ਼ਸਰ ਮਿਊਸੀਪਲ ਕਮੇਟੀ ਬੇਗੋਵਾਲ ਨੇ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੱਤੀ।
ਕਾਲਜ ਵਿੱਚ ਇਹ ਸੱਤ ਰੋਜ਼ਾ ਕੈਂਪ 25 ਮਾਰਚ ਤੋਂ 31 ਮਾਰਚ ਤੱਕ ਲਗਾਇਆ ਗਿਆ। ਇਸ ਦੌਰਾਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਪਹਿਲੇ ਦੋ ਦਿਨ ਸਿਹਤ ਜਾਗਰੂਕਤਾ ਕੈਂਪ ਡਾ. ਅਨਿਲ ਵਿਨਾਇਕ ਜੀ ਦੁਆਰਾ ਲਗਾਇਆ ਗਿਆ। ਇਸ ਪਿੱਛੋਂ ਸ. ਹਰਕਮਲ ਬੈਂਸ ਸਾਬਕਾ ਲੇਬਰ ਮਨਿਸਟਰ ਕੈਨੇਡਾ (ਬੀ ਸੀ) ਨੇ ਸ਼ਿਰਕਤ ਕੀਤੀ। ਚੌਥੇ ਦਿਨ ਡੀ ਐਸ ਪੀ ਮਨਜੀਤ ਸਿੰਘ ਜਲੰਧਰ ਦਿਹਾਤੀ ਵਿਦਿਆਰਥੀਆਂ ਨਾਲ ਰੂ ਬ ਰੂ ਹੋਏ। ਉਨ੍ਹਾਂ ਤੋਂ ਇਲਾਵਾ ਸ. ਕਮਲਜੀਤ ਸਿੰਘ ਇੰਸਪੈਕਟਰ ਸਿਹਤ ਵਿਭਾਗ ਤੇ ਸ੍ਰੀ ਅਜੈ ਜੰਜੂਆ ਜੀ ਪ੍ਰਧਾਨ ਰੌਟਰੀ ਕਲਬ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਪੰਜਵੇਂ ਦਿਨ ਸੀ ਡੀ ਪੀ ਓ ਦਵਿੰਦਰ ਕੌਰ ਬੰਗਾ ਤੇ ਸੁਪਰਡੈਂਟ ਮਨਜੀਤ ਸਿੰਘ ਪ੍ਰਦੂਸ਼ਣ ਵਿਭਾਗ ਨੇ ਵਿਦਿਆਰਥੀਆਂ ਦੇ ਰੂ ਬ ਰੂ ਹੋਏ। ਛੇਵੇਂ ਦਿਨ ਇੰਸਪੈਕਟਰ ਗੁਰਨਾਮ ਸਿੰਘ ਜੋ ਕਿ ਅੰਤਰਰਾਸ਼ਟਰੀ ਕੋਚ, ਪੰਜਾਬ ਪੁਲਿਸ ਟੀਮ ਦੇ ਚੀਫ਼ ਕੋਚ, ਕੌਮਲ ਵੈੱਲਥ ਗੇਮਜ਼, ਏਸ਼ੀਅਨ ਚੈਂਪੀਅਨਸ਼ਿਪ ਅਤੇ ਕੌਮਨ ਵੈੱਲਥ ਚੈਂਪੀਅਨਸ਼ਿਪ ਵਿੱਚ ਬਤੌਰ (ਵੇਟ ਲਿਫਟਿੰਗ) ਭਾਰਤੀ ਕੋਚ ਆਪਣੀ ਸੇਵਾ ਨਿਭਾਅ ਚੁੱਕੇ ਹਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਕੈਂਪ ਦੇ ਸਫ਼ਲਤਾਪੂਰਵਕ ਨੇਪਰੇ ਚੜ੍ਹਨ ਤੱਕ ਮੈਡਮ ਮਨਪ੍ਰੀਤ ਕੌਰ ਭੋਗਲ ਜੀ (ਪ੍ਰਧਾਨ ਰਾਮਗੜ੍ਹੀਆ ਅਦਾਰੇ) ਨੇ ਐਨ ਐਸ ਐਸ ਕੋਆਰਡੀਨੇਟਰ ਡਾ. ਹਰਮੀਤ ਕੌਰ ਤੇ ਕਾਲਜ ਪ੍ਰਿਸੀਪਲ ਡਾ ਮਨਜੀਤ ਸਿੰਘ ਨੂੰ ਮੁਬਾਰਕ ਦਿੱਤੀ।
ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨ ਡੀ ਐਸ ਪੀ ਮਨਜੀਤ ਸਿੰਘ ਜੀ ਨੂੰ ਜੀ ਆਇਆਂ ਨੂੰ ਕਿਹਾ।
ਇਸ ਉਪਰੰਤ ਡਾ. ਹਰਮੀਤ ਕੌਰ (ਐਨ ਐਸ ਐਸ ਇੰਚਾਰਜ ) ਨੇ ਸਭ ਦਾ ਧੰਨਵਾਦ ਕੀਤਾ। ਪ੍ਰੋ. ਤਜਿੰਦਰ ਸਿੰਘ ਐਨ ਐਸ ਐਸ ਕੋ ਇੰਚਾਰਜ ਮੌਜੂਦ ਵੀ ਰਹੇ। ਕਾਲਜ ਦੇ ਹੋਰ ਸਟਾਫ਼ ਮੈਂਬਰ ਪ੍ਰੋ. ਰਾਜਵਿੰਦਰ ਕੌਰ, ਪੋ੍. ਮਨਪ੍ਰੀਤ ਕੌਰ, ਪ੍ਰੋ ਕੁਲਵੀਰ ਕੌਰ,ਪ੍ਰੋ ਜਸਕਰਨ ਸਿੰਘ, ਆਦਿ ਵੀ ਮੌਜੂਦ ਰਹੇ।

ਰਾਮਗੜ੍ਹੀਆ ਕਾਲਜ ਦਾ ਸੱਤ ਰੋਜ਼ਾ ਐਨ ਐਸ ਐਸ ਕੈਂਪ ਮੁਕੰਮਲ
Visits:83 Total: 54348