ਫਗਵਾੜਾ **ਸਾਂਝਾ ਫਰੰਟ ਵਲੋਂ ਪੈਂਨਸ਼ਨ ਰੀਵਾਈਜ ਦੇ 66 ਮਹੀਨਿਆਂ ਦੇ ਬਕਾਏ ਤੁਰੰਤ ਨਗਦ ਜਾਰੀ ਕਰਨ ਦੀ ਕੀਤੀ ਮੰਗ** ਫ਼ਗਵਾੜਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਵਲੋਂ ਪੈਂਨਸ਼ਨਰਾਂ ‘ਤੇ ਲਗਾਏ ਵਿਕਾਸ ਟੈਕਸ ਦਾ ਵਿਰੋਧ ਕਰਨ ਅਤੇ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ, ਮਿਤੀ 24,25ਜੂਨ ਨੂੰ ਪੰਜਾਬ ਭਰ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਸਾਹਮਣੇ ਪੱਤਰ ਸਾੜਨ ਦੇ ਦਿੱਤੇ ਸੱਦੇ ਦੇ ਅਨੁਸਾਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਫ਼ਗਵਾੜਾ ਦੇ ਪੈਂਨਸ਼ਨਰਾਂ ਵਲੋਂ ਜਸਵਿੰਦਰ ਸਿੰਘ ,ਮੋਹਣ ਸਿੰਘ ਭੱਟੀ, ਹੰਸ ਰਾਜ ਬੰਗੜ ਦੀ ਅਗਵਾਈ ਵਿੱਚ ਟਾਊਨ ਹਾਲ ਫ਼ਗਵਾੜਾ ਦੇ ਸਾਹਮਣੇ ਪਾਰਕ ਵਿੱਚ ਇਕੱਠੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਵਿਕਾਸ ਟੈਕਸ ਲਾਉਣ ਲਈ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜ ਕੇ, ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦੇ ਹੋਏ ਨਿਰਮੋਲਕ ਸਿੰਘ ਹੀਰਾ, ਗੁਰਮੁੱਖ ਲੋਕਪ੍ਰੇਮੀ,ਰਾਮ ਲੁਭਾਇਆ ਰਿਹਾਣਾਂ ਜੱਟਾਂ, ਤਰਸੇਮ ਲਾਲ ਅਹੀਰ, ਸੁਖਦੇਵ ਸਿੰਘ ਮਾਹੀ, ਮੋਹਣ ਸਿੰਘ ਭੱਟੀ, ਜਸਵਿੰਦਰ ਸਿੰਘ, ਪ੍ਰਮੋਦ ਕੁਮਾਰ ਜੋਸ਼ੀ, ਹਰਭਜਨ ਲਾਲ, ਤਰਲੋਕ ਸਿੰਘ, ਪਰਮਿੰਦਰ ਪਾਲ ਸਿੰਘ ਅਤੇ ਕੁਲਦੀਪ ਸਿੰਘ ਕੌੜਾ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੁਲਾਜ਼ਮਾਂ ਤੇ ਲਗਾਇਆ ਗਿਆ ਵਿਕਾਸ ਟੈਕਸ ਤੁਰੰਤ ਰੱਦ ਕੀਤਾ ਜਾਵੇਗਾ ਪ੍ਰੰਤੂ ਹੁਣ ਚੋਣ ਵਾਅਦੇ ਤੋਂ ਪਿੱਛੇ ਹੱਟਦੇ ਹੋਏ ਪੰਜਾਬ ਸਰਕਾਰ ਵੱਲੋਂ ਪੈਂਨਸ਼ਨਰਾਂ ‘ਤੇ 200 ਰੁਪਏ ਮਹੀਨਾ ਜ਼ਬਰੀ ਜਜੀਆ ਟੈਕਸ ਲਗਾਉਣਾ, ਪੈਂਨਸ਼ਨਰਾਂ ਦੇ ਪੈਂਨਸ਼ਨ ਰੀਵਾਈਜ ਦੇ 66 ਮਹੀਨਿਆਂ ਦੇ ਬਕਾਏ ਦੇਣ ਅਤੇ ਪੇ ਕਮਿਸ਼ਨ ਦੁਆਰਾ ਦਿੱਤੇ ਲਾਭ ਤੁਰੰਤ ਜਾਰੀ ਕਰਨ ਦੀ ਬਜਾਏ, ਪੈਂਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਰਿਸਦੇ ਜ਼ਖ਼ਮਾਂ ਤੇ ਲੂਣ ਭੁੱਕਣ ਦੇ ਬਰਾਬਰ ਹੈ। ਸਾਂਝਾ ਫਰੰਟ ਫ਼ਗਵਾੜਾ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਅਤਿ ਘਟੀਆ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਤਿੱਖੀ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੈਂਨਸ਼ਨਰਾਂ ਤੇ ਲਗਾਏ ਵਿਕਾਸ ਟੈਕਸ ਦਾ ਪੱਤਰ ਤੁਰੰਤ ਵਾਪਸ ਨਾ ਲਿਆ ਤਾਂ ਸਮੂਹ ਪੈਂਨਸ਼ਨਰ ਤਿੱਖਾ ਸੰਘਰਸ਼ ਕਰਨ ਲਈ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ ਅਤੇ ਪੰਜਾਬ ਸਰਕਾਰ ਦਾ ਹਰ ਪੱਧਰ ਤੇ ਵਿਰੋਧ ਕਰਨਗੇ।ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪੈਂਨਸ਼ਨਰਾਂ ਨੂੰ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਦੇਣ,01/01/2016 ਤੋਂ 30/60/2021 ਤੱਕ ਦੇ 66 ਮਹੀਨਿਆਂ ਦੇ ਬਕਾਏ ਦੇਣ,01/01/2016 ਤੋਂ ਸੇਵਾ ਮੁਕਤ ਮੁਲਾਜ਼ਮਾਂ ਨੂੰ ਛੇਵੇਂ ਪੇਅ ਕਮਿਸ਼ਨ ਅਨੁਸਾਰ ਸੋਧੀ ਬੇਸਿਕ ਪੇਅ ਅਨੁਸਾਰ ਕਮਾਈ ਛੁੱਟੀ ਦਾ ਬਣਦਾ ਲਾਭ ਦੇਣ,ਡੀ.ਏ.ਦੀਆਂ ਰਹਿੰਦੀਆਂ ਦੋ ਕਿਸ਼ਤਾਂ ਤੁਰੰਤ ਦੇਣ ਅਤੇ ਡੀ.ਏ.ਦੇ ਰਹਿੰਦੇ ਬਕਾਏ ਦੇਣ, ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਦੇਣ,ਬੰਦ ਹੋਈ ਕੈਸ਼ ਲੈੱਸ ਹੈੱਲਥ ਸਕੀਮ ਨੂੰ ਸੋਧ ਕੇ ਤੁਰੰਤ ਲਾਗੂ ਕਰਨ,ਕੀਤੇ ਚੋਣ ਵਾਅਦੇ ਅਨੁਸਾਰ 2004 ਤੋਂ ਨਿਯੁਕਤ ਮੁਲਾਜ਼ਮਾਂ ਤੇ 1972 ਦੇ ਨਿਯਮਾਂ ਅਨੁਸਾਰ ਤੁਰੰਤ ਪੁਰਾਣੀ ਪੈਂਨਸ਼ਨ ਬਹਾਲ ਕਰਕੇ ਮੁਲਾਜ਼ਮਾਂ ਦੇ ਬੁਢਾਪੇ ਦੀ ਡੰਗੋਰੀ ਨੂੰ ਸੁਰੱਖਿਅਤ ਕਰਨ ਦੇ ਪੱਤਰ ਤੁਰੰਤ ਜਾਰੀ ਕਰਕੇ ਪੈਂਨਸ਼ਨਰਾਂਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ ਅਤੇ ਉਹਨਾਂ ਦੇ ਰਿਸਦੇ ਜ਼ਖ਼ਮਾਂ ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ ਜਾਵੇ। ਸਮੂਹ ਆਗੂਆਂ ਨੇ ਪੈਂਨਸ਼ਨਰਾਂ ਨੂੰ ਪੁਰਜ਼ੋਰ ਅਪੀਲ ਵੀ ਕੀਤੀ ਕਿ ਆਪਣੀ ਏਕਤਾ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਕੀਤੇ ਜਾਣ ਵਾਲੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਤੋਂ ਹੀ ਲਾਮਬੰਦੀ ਸ਼ੁਰੂ ਕਰ ਦਿਓ ਤਾਂ ਜੋ ਭਵਿੱਖ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਹਰ ਫੈਸਲੇ ਦਾ ਪੂਰੀ ਇੱਕ ਜੁੱਟਤਾ ਨਾਲ ਜਵਾਬ ਦਿੱਤਾ ਜਾ ਸਕੇ। ਅਗਲੇ ਸੰਘਰਸ਼ ਦਾ ਐਲਾਨ 02ਜੁਲਾਈ ਨੂੰ ਪੰਜਾਬ -ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਹੋ ਰਹੀ ਸੂਬਾਈ ਮੀਟਿੰਗ ਵਿੱਚ ਕੀਤਾ ਜਾਵੇਗਾ। ਅਖੀਰ ਵਿੱਚ ਹਲਕਾ ਫ਼ਗਵਾੜਾ ਦੇ ਵਿਧਾਇਕ ਸ.ਬਲਵਿੰਦਰ ਸਿੰਘ ਧਾਲੀਵਾਲ ਦੀ ਰਿਹਾਇਸ਼ ਤੇ ਪੁੱਜ ਕੇ ਬੇਟੇ ਕਮਲ ਧਾਲੀਵਾਲ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ‘ਤੇ ਮੰਗ ਪੱਤਰ ਵੀ ਸੌਂਪਿਆ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਤਲ ਰਾਮ ਬੰਗਾ,ਰਤਨ ਸਿੰਘ, ਗੁਰਵਿੰਦਰ ਸਿੰਘ ਭੋਗਲ, ਸਤਪਾਲ ਸਿੰਘ,ਬਲਵੀਰ ਚੰਦ, ਕਰਨੈਲ ਸਿੰਘ, ਲਛਮਣ ਦਾਸ,ਗਿਆਨ ਚੰਦ ਰੱਤੂ ,ਗਿਆਨ ਚੰਦ ਬਰਨਾ,ਹਰਦੇਵ ਸਿੰਘ,ਗੁਰਮੇਲ ਚੰਦ, ਰੌਸ਼ਨ ਲਾਲ, ਮਨਿੰਦਰ ਕੁਮਾਰ ਸ਼ਰਮਾ, ਬਰਿੰਦਰ ਕੁਮਾਰ ਬਰਮਾ, ਅਮਰਜੀਤ ਕੁਮਾਰ,ਅਮਨ ਸੋਨੀ, ਪ੍ਰਿੰਸੀਪਲ ਮੋਹਣ ਲਾਲ ਅਨੋਖਰਵਾਲ,ਯੋਗ ਰਾਜ, ਗੁਰਵਿੰਦਰ ਸਿੰਘ ਭੋਗਲ,ਨਿੰਦਰ ਸਿੰਘ, ਗੁਲਸ਼ਨ ਕੁਮਾਰ, ਮਹਿੰਦਰ ਪਾਲ, ਸੁਰਿੰਦਰ ਪਾਲ ਸਿੰਘ,ਪ੍ਰੇਮ ਖਲਵਾੜਾ,ਸਾਧੂ ਰਾਮ ਜੱਖੂ,ਸੋਹਣ ਸਿੰਘ ਭਿੰਡਰ ਆਦਿ ਸਾਥੀ ਹਾਜ਼ਰ ਹੋਏ।

*ਪੈਂਨਸ਼ਨਰਾਂ ‘ਤੇ ਲਗਾਏ ਵਿਕਾਸ ਟੈਕਸ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਕੀਤਾ ਪੰਜਾਬ ਸਰਕਾਰ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ…. ਵਿਨੋਦ ਸ਼ਰਮਾ ਦੀ ਰਿਪੋਰਟ
Visits:217 Total: 44661