ਫਗਵਾੜਾ ….ਦੂਨੀਆ ਤੇ ਬਹੁਤੇ ਲੋਕ ਆਉਂਦੇ ਹਨ ਤੇ ਚੱਲੇ ਜਾਦੇ ਹਨ ਪਰ ਕੁਝ ਲੋਕ ਲੋਕਾ ਦੇ ਦਿਲਾ ਚ ਹਮੇਸ਼ਾ ਜਿੰਦਾ ਰਹਿਦੇ ਹਨ ਜਿਨ੍ਹਾਂ ਨੂੰ ਅਮਰ ਕਿਹਾ ਜਾਂਦਾ ਹੈ ਅਜਿਹੀ ਹੀ ਸ਼ਖ਼ਸੀਅਤ ਦਾ ਮਾਲਿਕ ਸੀ ਦੁਨੀਆਂ ਭਰ ਵਿੱਚ ਅਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲਾ ਗਾੲਿਕ ਸੁਭਦੀਪ ਸਿੰਘ ੳੁਰਫ਼ ਸਿੱਧੂ ਮੁੱਸੇਵਾਲਾ ਜੋ ਪੂਰੀ ਦੁਨੀਆ ਚ ਅਪਣਾ ਨਾਮ ਅਮਰ ਕਰ ਗਿਆ ਜਿਸ ਨੇ ਬਹੁਤ ਹੀ ਛੋਟੀ ਉਮਰ ਚ ਵੱਡੀਆ ਪੂਲਾਗਾ ਪੱਟੀਆ ਅਤੇ ਅਪਣੇ ਗੀਤਾ ਨਾਲ ਹਰ ੲਿੱਕ ਦੇ ਦਿਲ ਨੂੰ ਜਿੱਤਿਆ ਉਸ ਦੀ ਯਾਦ ਨੂੰ ਤਾਜ਼ਾ ਕਰਨ ਲਈ ੲਿਲਾਕਾ ਭਗਤਪੁਰਾ ਦੇ ਛੋਟੇ ਬੱਚਿਆਂ ਵਲੋਂ ਬਣਾੲੀ ਗੲੀ ਸੰਸਥਾ ਚਿਲਡਰਨ ਵੈਲਫੇਅਰ ਕੱਲਬ ਵਲੋਂ ਅੱਜ ਭਗਤਪੁਰਾ ਭਾਣੋਕੀ ਰੋਡ ਵਿਖੇ ਸੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੁੱਸੇਵਾਲਾ ਦੇ ਜਨਮਦਿਨ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲੇ ਅਤੇ ਕੜਾਹ ਦਾ ਪ੍ਰਸ਼ਾਦ ਵਰਤਾਇਆ ਗਿਆ ੲਿਸ ਮੌਕੇ ਸਿੱਧੂ ਦੇ ਗੀਤ ਲਗਾ ਸਿੱਧੂ ਦੀਆ ਯਾਦਾ ਨੂੰ ਤਾਜ਼ਾ ਕੀਤਾ ਗਿਆ ੲਿਸ ਮੌਕੇ ਅਜੇ , ਵੰਸ਼ , ਮਨੂੰ , ਅਨੂੰ , ਆਰੀਅਨ , ਰਵੀ , ਮਨੀਸ਼ , ਕੌਮਲ , ਅਵਿਨਾਸ਼ , ਰਿੰਕਲ , ਵਿਜੇ ਕੁਮਾਰ , ਸਰਬਜੀਤ ਸਿੰਘ ਸਾਬੀ , ਨਨੂੰ , ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੋਜੂਦ ਸਨ