ਪੰਜਾਬ ਦੀ ਸਭ ਤੋਂ ਵੱਡੀ ਲੁੱਟ ….ਲੁਧਿਆਣਾ ‘ਚ 10 ਕਰੋੜ ਦੀ ਲੁੱਟ, ਕੈਸ਼ ਵੈਨ ਹੀ ਲੈ ਗਏ ਲੁਟੇਰੇ… Phagwara express news vinod Sharma kuldeep Singh Noor

Uncategorized
Spread the love
Visits:100 Total: 44678

 

ਲੁਧਿਆਣਾ ਜੂਨ,10 ਕੁਲਦੀਪ ਸਿੰਘ ਨੂਰ ਵਿਨੋਦ ਸ਼ਰਮਾ…ਲੁਧਿਆਣਾ

ਪੰਜਾਬ ਦੇ ਲੁਧਿਆਣਾ ‘ਚ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਲੁਧਿਆਣਾ ਦੇ ਰਾਜਪੁਰ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਹੈ। ਮੌਕੇ ‘ਤੇ ਪੁਲਿਸ ਕਰ ਰਹੀ ਜਾਂਚ ਹੈ। ਜਿਕਰਯੋਗ ਹੈ ਕਿ ਇਹ ਘਟਨਾ ਦੇਰ ਰਾਤ ਡੇਢ ਵਜੇ ਦੀ ਹੈ। ਵੈਨ ਕੰਪਨੀ ਦੇ ਦਫ਼ਤਰ ਦੇ ਅਹਾਤੇ ਵਿੱਚ ਖੜ੍ਹੀ ਸੀ। ਲੁਟੇਰਿਆਂ ਵਲੋਂ 10 ਕਰੋੜ ਦੀ ਲੁੱਟ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਵਲੋਂ ਚੋਰੀ ਕੀਤੀ ਗਈ ਕੈਸ਼ ਵੈਨ ਨੂੰ ਬਰਾਮਦ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਲੁਟੇਰਿਆਂ ਦੇ ਹੱਥਿਆਰ ਵੀ ਬਰਾਮਦ ਕੀਤੇ ਹਨ। ਜਿਸ ਇਲਾਕੇ ਵਿੱਚ ਕੈਸ਼ ਵੈਨ ਦਾ ਦਫ਼ਤਰ ਹੈ, ਉਹ ਰਿਹਾਇਸ਼ੀ ਇਲਾਕਾ ਹੈ ਅਤੇ ਕੈਸ਼ ਵੈਨ ਕੰਪਨੀ ਦੀਆਂ ਸਾਰੀਆਂ ਗੱਡੀਆਂ ਇਸ ਦੇ ਵਿਚਕਾਰ ਖੜ੍ਹੀਆਂ ਹੁੰਦੀਆਂ ਹਨ, ਰਾਤ ​​ਨੂੰ ਕੈਸ਼ ਭਰਿਆ ਜਾਂਦਾ ਹੈ ਅਤੇ ਕੈਸ਼ ਵੈਨਾਂ ਸਵੇਰੇ-ਸਵੇਰੇ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਜਾਂਦੀਆਂ ਹਨ। ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਵੀ ਕੰਪਨੀ ਦੀ ਵੱਡੀ ਲਾਪ੍ਰਵਾਹੀ ਹੈ ਪਰ ਪੁਲਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਹਾਲਾਂਕਿ ਆਏ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾ ਦਿੱਤਾ ਪਰ ਇਸ ‘ਚ ਇਕ ਖਾਸ ਗੱਲ ਇਹ ਹੈ ਕਿ ਨਕਾਬਪੋਸ਼ ਲੁਟੇਰਿਆਂ ‘ਚ ਇਕ ਔਰਤ ਵੀ ਸ਼ਾਮਲ ਸੀ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਲੁੱਟ ਕਰਨ ਲਈ ਆਏ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ 9 ਤੋਂ 10 ਸੀ। ਕੰਪਨੀਆਂ ਦੀ ਕਾਫੀ ਅਯੋਗਤਾ ਸਾਹਮਣੇ ਆਈ ਹੈ, ਇੰਨੀ ਜ਼ਿਆਦਾ ਨਕਦੀ ਹੈ, ਪਰ ਇਸ ਦੀ ਕੋਈ ਸੁਰੱਖਿਆ ਨਹੀਂ ਹੈ। ਦੋ ਸਾਲ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿੱਥੇ ਇਹ ਦਫ਼ਤਰ ਹੈ, ਉਹ ਥਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਸੁਰੱਖਿਆ ਨਹੀਂ ਵਧਾਈ। ਨਕਾਬਪੋਸ਼ ਲੁਟੇਰੇ 2 ਤੋਂ 3 ਘੰਟੇ ਤੱਕ ਦਫਤਰ ਦੇ ਅੰਦਰ ਰਹੇ ਅਤੇ ਫਿਰ ਫਰਾਰ ਹੋ ਗਏ।

Leave a Reply

Your email address will not be published. Required fields are marked *