ਜਲੰਧਰ, 5 ਜੂਨ, ( ਵਿਸ਼ੇਸ਼ ਪ੍ਰਤੀਨਿਧ ) ਜਲੰਧਰ ਵਿਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਤੇ 6 ਦੇ ਕਰੀਬ ਅਣਪਛਾਤੇ ਨਸ਼ੇ ਵਿੱਚ ਧੁੱਤ ਹੋਏ ਨੌਜਵਾਨਾਂ ਨੇ ਹਮਲਾ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਘਟਨਾ ਬੀਤੀ ਰਾਤ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਰਾਤ ਕਰੀਬ 12:45 ਵਜੇ ਦੀ ਦੱਸੀ ਜਾ ਰਹੀ ਹੈ । ਭਰੋਸੇਯੋਗ ਸੂਤਰਾਂ ਅਨੁਸਾਰ 6 ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਨਸ਼ੇ ਵਿੱਚ ਧੁੱਤ ਹੋ ਕਿ ਕਾਰ ਸਵਾਰ ਨੌਜਵਾਨਾਂ ਨੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ’ਤੇ ਇੱਟਾਂ ਰੋੜੇ ਚਲਾ ਦਿੱਤੇ ਜਿਸ ਨਾਲ ਪਾਇਲਾਟ ਗੱਡੀ ਦਾ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਗੰਨਮੈਨ ਦੇ ਵੀ ਕਾਫੀ ਸੱਟਾਂ ਲੱਗੀਆਂ ਘਟਨਾ ਰਾਤ 12-45 ਵਜੇ ਦੀ ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ, ਜਦੋਂ ਮੰਤਰੀ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਵਡਾਲਾ ਚੌਕ ਨੇੜੇ ਆਪਣੇ ਘਰ ਪੁੱਜੇ ਤਾਂ ਇਹ ਨੌਜਵਾਨ ਕਾਰ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ। ਥਾਣਾ-6 ਦੀ ਪੁਲਿਸ ਨੇ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਕੇ ਤਿੰਨ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ। ਇਸ ਦੌਰਾਨ ਬਿਨਾਂ ਨੰਬਰ ਵਾਲੀ ਲਗਜ਼ਰੀ ਕਾਲੇ ਰੰਗ ਦੀ ਕਾਰ ’ਚ ਸਵਾਰ ਬਦਮਾਸ਼ਾਂ ਨੇ ਨਾ ਸਿਰਫ਼ ਬਲਕਾਰ ਸਿੰਘ ਦੇ ਕਾਫ਼ਲੇ ’ਤੇ ਇੱਟਾਂ ਰੋੜੇ ਵਰੇ ਸਗੋਂ ਉਸ ਦੇ ਪਾਇਲਟ ਦੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਪੁਲਿਸ ਮੁਲਾਜ਼ਮਾਂ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਬਦਮਾਸ਼ਾਂ ਨੇ ਕੈਬਨਿਟ ਮੰਤਰੀ ਦੇ ਸੁਰੱਖਿਆ ਗਾਰਡ ’ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਤੁਰੰਤ ਆਈਪੀਐਸ ਅਧਿਕਾਰੀਆਂ ਨੂੰ ਮੌਕੇ ’ਤੇ ਭੇਜਿਆ। ਸ਼ਰਾਰਤੀ ਅਨਸਰਾਂ ਦਾ ਮਨੋਬਲ ਇੰਨਾ ਬੁਲੰਦ ਸੀ ਕਿ ਉਹ 500 ਮੀਟਰ ਦੀ ਦੂਰੀ ’ਤੇ ਕੈਬਨਿਟ ਮੰਤਰੀ ਦੀ ਰਿਹਾਇਸ਼ ਵੱਲ ਚਲੇ ਗਏ ਅਤੇ ਉਥੇ ਵੀ ਗੁੰਡਾਗਰਦੀ ਕੀਤੀ। ਜਿੱਥੇ ਪੁਲਿਸ ਮੁਲਾਜ਼ਮਾਂ ਨੇ 3 ਬਦਮਾਸ਼ਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਨਸ਼ੇ ’ਚ ਸਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਰਵਿਦਾਸ ਚੌਂਕ ਤੋਂ ਆਪਣੇ ਘਰ ਵੱਲ ਜਾ ਰਹੇ ਸਨ। ਇਸ ਦੌਰਾਨ ਕਾਲੇ ਰੰਗ ਦੀ ਲਗਜ਼ਰੀ ਕਾਰ ’ਚ ਸਵਾਰ ਤਿੰਨ ਨੌਜਵਾਨਾਂ ਨੇ ਰਵਿਦਾਸ ਚੌਂਕ ਨੇੜੇ ਆਪਣੀ ਕਾਰ ਨੂੰ ਆਪਣੀ ਪਾਇਲਟ ਗੱਡੀ ਅੱਗੇ ਖੜ੍ਹੀ ਕਰ ਦਿੱਤੀ। ਜਿਸ ਤੋਂ ਬਾਅਦ ਹੁਣ ਬਦਮਾਸ਼ਾਂ ਨੇ ਉਸ ਦੇ ਪਾਇਲਟ ਕਰਮਚਾਰੀ ਨਾਲ ਕੁੱਟਮਾਰ ਕੀਤੀ। ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੀ ਗਿਣਤੀ 6 ਦੇ ਕਰੀਬ ਸੀ। ਜਿਨ੍ਹਾਂ ਨੇ ਉਨ੍ਹਾਂ ਦੇ ਸੁਰੱਖਿਆ ਗਾਰਡ ’ਤੇ ਵੀ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਉਹ ਆਪਣੇ ਸੁਰੱਖਿਆ ਗਾਰਡ ਅਤੇ ਮੁਲਾਜ਼ਮ ਨਾਲ ਆਪਣੀ ਕੋਠੀ ਪੁੱਜੇ। ਪਰ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ ਉਨ੍ਹਾਂ ਦੀ ਕੋਠੀ ’ਤੇ ਪਹੁੰਚ ਗਏ ਅਤੇ ਉੱਥੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗੇ। ਮੌਕੇ ’ਤੇ ਪਹੁੰਚੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਗੱਡੀ ਜ਼ਬਤ ਕਰ ਲਈ ਹੈ।

️ ਕੈਬਨਿਟ ਮੰਤਰੀ ਪੰਜਾਬ ਬਲਕਾਰ ਸਿੰਘ ਤੇ ਹਮਲਾ ️ਪੁਲਿਸ ਨੇ ਨਸ਼ੇ ਵਿੱਚ ਧੁੱਤ ਹੋਏ ਨੌਜਵਾਨਾਂ ਨੂੰ ਕੀਤਾ ਕਾਬੂ, ਗੱਡੀ ਵੀ ਕੀਤੀ ਜਬਤ
Visits:150 Total: 44575