: Phagwara express Vinod Sharma.. ਫਗਵਾੜਾ ਦੇ ਪਿੰਡ ਸਪਰੋੜ ਵਿਖੇ ਵਿਸ਼ਵ ਯੁੱਧ ਚ ਹੋਏ ਸ਼ਹੀਦ ਰੇਸ਼ਮ ਸਿੰਘ ਦੀ ਯਾਦ ਵਿਚ ਉਨ੍ਹਾਂ ਦੀ ਭਤੀਜੀ ਗੁਰਦੀਸ਼ ਕੌਰ ਵਲੋਂ ਯਾਦਗਾਰੀ ਗੇਟ ਬਣਾਉਣ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ ਆਰਮੀ ਦੇ ਜਵਾਨਾਂ ਅਤੇ ਪਿੰਡ ਵਾਸੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨਾਲ ਹੀ ਵਿਸ਼ਵ ਯੁੱਧ ਸ਼ਹੀਦ ਸ. ਰੇਸ਼ਮ ਸਿੰਘ ਜੋਹਲ ਦੀ ਭਤੀਜੀ ਗੁਰਦੀਸ਼ ਜੋਹਲ ਸਪੁੱਤਰੀ ਸਵ ਸ. ਚੈਨ ਸਿੰਘ ਅਤੇ ਸਵ ਸ਼੍ਰੀ ਮਤੀ ਕਰਮ ਕੋਰ ਅਤੇ ਸਮੂਹ ਜੋਹਲ ਪਰਿਵਾਰ ਵੱਲੋਂ 23ਵਾਂ ਸ਼੍ਰੀ ਆਖੰਡ ਪਾਠ ਦੇ ਪਾਠ ਦਾ ਭੋਗ ਅਤੇ ਸਲਾਨਾ ਬਰਸੀ ਸਮਾਗਮ ਫਗਵਾੜਾ ਨਜ਼ਦੀਕ ਪਿੰਡ ਸਪਰੋੜ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸ਼ੁਕਰਵਾਰ ਨੂੰ ਜਿੱਥੇ ਸ਼੍ਰੀ ਆਖੰਡ ਪਾਠ ਆਰੰਭ ਕੀਤੇ ਗਏ ਉਥੇ ਹੀ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਪ੍ਰਸਿੱਧ ਕੀਰਤਨੀ ਜੱਥਿਆਂ ਵੱਲੋਂ ਸ਼ਬਦ ਕੀਰਤਨ ਕਰ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਵਿੱਚ ਕੈਪਟਨ ਕਰਨੈਲ ਸਿੰਘ, ਕੁਲਵੰਤ ਸਿੰਘ ਗਿੱਲ, ਕੈਪਟਨ ਸੁਖਦੇਵ ਸਿੰਘ ਸੰਧੂ, ਮੇਜਰ ਭੋਲਾ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਉਚ ਸਖਸ਼ੀਅਤਾਂ ਨੇ ਪਹੁੰਚ ਕੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਿਆ ਅਤੇ ਉਨਾਂ ਸ਼ਹੀਦ ਰੇਸ਼ਮ ਸਿੰਘ ਜੋਹਲ ਨੂੰ ਭਾਵ ਭਿੰਨੀ ਸ਼ਰਧਾਂਜਲੀ ਵੀ ਭੇਂਟ ਕੀਤੀ। ਇਸ ਮੌਕੇ ਗੱਲਬਾਤ ਕਰਦਿਆ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਨਾਂ ਨੂੰ ਫਕਰ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਸ਼ਹੀਦ ਰੇਸ਼ਮ ਸਿੰਘ ਨੂੰ ਯਾਦ ਕਰਦਿਆ ਇਹ ਸਮਾਗਮ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਦੇਸ਼ ਦੀ ਖਾਤਿਰ ਆਪਣੀ ਜਾਨ ਨਿਸ਼ਾਵਰ ਕਰਨ ਵਾਲੇ ਸ਼ਹੀਦ ਰੇਸ਼ਨ ਸਿੰਘ ਜੋਹਲ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸੋ੍ਰਤ ਹਨ ਤੇ ਉਨਾਂ ਨੇ ਆਪਣੀ ਜਾਨ ਨਿਸ਼ਾਵਰ ਕਰਕੇ ਦੇਸ਼ ਦੇ ਲੇਖੇ ਲਾਈ ਹੈ ਤੇ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਸ਼ੂਰਬੀਰਾਂ ਦੀ ਸ਼ਹਾਦਤ ਨੂੰ ਹਮੇਸ਼ਾ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਾਰੰਗਕਾਰੀ ਮਿਸ਼ਨ ਦੇ ਆਗੂਆਂ ਨੇ ਕਿਹਾ ਕਿ ਉਨਾਂ ਫਕਰ ਹੈ ਕਿ ਉਨਾਂ ਦੀ ਕੌਮ ਦੇ ਇਸ ਮਹਾਨ ਸ਼ਹੀਦ ਨੇ ਕੌਮ ਤੇ ਪਰਿਵਾਰ ਦਾ ਮਾਣ ਵਧਾਇਆ ਹੈ।
ਇਸ ਦੋਰਾਨ ਗੁਰੂ ਜੀ ਦਾ ਲੰਗਰ ਅਟੱੁਤ ਵਰਤਾਇਆ ਗਿਆ। ਉਧਰ ਰੇਸ਼ਮ ਸਿੰਘ ਜੋਹਲ ਦੇ ਪਰਿਵਾਰ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ, ਉਥੇ ਹੀ ਉਨਾਂ ਦੱਸਿਆ ਕਿ ਪਹਿਲਾ ਜਿੱਥੇ ਉਨਾਂ ਦੇ ਸ਼ਹੀਦ ਰੇਸ਼ਮ ਸਿੰਘ ਦੀ ਯਾਦ ਵਿੱਚ ਪੱਥਰ ਲਗਾਇਆ ਗਿਆ ਸੀ ਤੇ ਇਸ ਬਾਰ ਉਨਾਂ ਦੀ ਯਾਦ ਵਿੱਚ ਰੋਡ ਦਾ ਨਾਮ ਰੱਖਿਆ ਗਿਆ ਹੈ।
[
ਫਗਵਾੜਾ ਦੇ ਪਿੰਡ ਸਪਰੋੜ ਵਿਖੇ ਵਿਸ਼ਵ ਯੁੱਧ ਚ ਹੋਏ ਸ਼ਹੀਦ ਰੇਸ਼ਮ ਸਿੰਘ ਦੀ ਯਾਦ ਵਿਚ ਉਨ੍ਹਾਂ ਦੀ ਭਤੀਜੀ ਗੁਰਦੀਸ਼ ਕੌਰ ਵਲੋਂ ਯਾਦਗਾਰੀ ਗੇਟ ਬਣਾਉਣ ਦਾ ਉਦਘਾਟਨ ਕੀਤਾ.. Phagwara express news Vinod Sharma
Visits:21 Total: 300634