ਫਗਵਾੜਾ ।।।
ਗਰੋ ਗ੍ਰੀਨ ਫਗਵਾੜਾ ਦੀ ਸਮੁੱਚੀ ਟੀਮ ਵੱਲੋਂ ਹਰ ਹਫ਼ਤੇ ਦੀ ਤਰ੍ਹਾਂ ਏਸ ਹਫ਼ਤੇ ਵੀ ਰੁੱਖ ਲਗਾਉਣ ਦਾ ਨੇਕ ਉਪਰਾਲਾ 3 ਨੰਬਰ ਸਕੀਮ ਫਗਵਾੜਾ ਵਿਖੇ ਕਿੱਤਾ ਗਿਆ ਇਹ ਇੱਕ ਅਜੇਹੀ ਸੰਸਥਾ ਹੈ ਜ਼ੋ ਰੁੱਖ ਲਗਾਉਣ ਦੇ ਨਾਲ ਨਾਲ ਉਨ੍ਹਾਂ ਲਗਾਏ ਹੋਏ ਰੁੱਖਾਂ ਦੀ ਪੁੱਤਾਂ ਵਾਂਗ ਦੇਖ ਭਾਲ ਵੀ ਕਰਦੀ ਹੈ ਜੱਦ ਤੱਕ ਉਹ ਇੱਕ ਛੋਟੇ ਜਿਹੇ ਪੌਦੇ ਤੋਂ ਇੱਕ ਵੱਡਾ ਛਾਂ ਦਾਰ ਰੁੱਖ ਨਾ ਬਣ ਜਾਏ ਏਸ ਨੇਕ ਉਪਰਾਲੇ ਵਿੱਚ ਫਗਵਾੜੇ ਸ਼ਹਿਰ ਦਾ ਹਰ ਇੱਕ ਸਨਮਾਨਜਨਕ ਵਿਅਕਤੀ ਅਪਣਾ ਯੋਗਦਾਨ ਪਾ ਰਿਹਾ ਹੈ ਇਸ ਤਰ੍ਹਾਂ ਹੀ ਫਗਵਾੜਾ ਫੋਟੋਗ੍ਰਾਫੀ ਵੈਲਫਿਅਰ ਕਲੱਬ ਮੈਬਰਾਂ ਨੇ ਸਹਿਯੋਗ ਦਿੰਦਿਆ ਰੁੱਖ ਲਗਾਏ ਅਤੇ ਹਰ ਇੱਕ ਕੱਲਬ ਮੈਬਰ ਨੇ ਇਸ ਸੀਜ਼ਨ ਘੱਟ ਤੋਂ ਘੱਟ 5 ਰੁੱਖ ਲਗਾਉਣ ਦਾ ਸੰਕਲਪ ਲਿਆ ਅਤੇ ਹਰ ਇੱਕ ਨੂੰ ਅਪੀਲ ਕੀਤੀ ਕਿ ਆਉ ਮਿੱਲ ਕੇ ਅਪਣੇ ਸ਼ਹਿਰ ਫਗਵਾੜਾ ਨੂੰ ਹਰਾ ਭਰਿਆ ਤੇ ਪ੍ਰਦੂਸ਼ਣ ਮੁਕਤ ਸ਼ਹਿਰ ਬਣਾਈਏ।
ਇਸ ਮੌਕੇ ਕਸ਼ਮੀਰ ਲਾਲ, ਸੁਖਵਿੰਦਰ ਸਿੰਘ,ਮਨਜੀਤ ਸਿੰਘ,ਰਵੀ ਕੌਸ਼ਲ, ਕੇਤਨ , ਯੋਗੇਸ਼ ਪੰਡਿਤ, ਰਾਜੀਵ ਦੁਗੱਲ,ਡਾਕਟਰ ਕਲਸੀ,ਗੋਪੀ,ਅਸ਼ੋਕ ਭਾਟੀਆ, ਕੁਲਵਿੰਦਰ ਸੈਣੀ, ਅਮਰਿੰਦਰ ਸਿੰਘ,ਕੁਲਦੀਪ ਜਸਵਾਲ ,ਕੁਲਦੀਪ ਸਿੰਘ ਮਾਨ,ਅਨੀਲ ਕੁਮਾਰ, ਦਵਿੰਦਰ ਸਿੰਘ, ਇੰਦਰ , ਬੋਬੀ, ਜੱਸੀ, ਅਸ਼ੋਕ ਕੁਮਾਰ , ਸ਼ਾਮਿਲ ਹੋਏ ।