ਬਟਾਲਾ…..ਬਟਾਲਾ ਵਿਖੇ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਾਈਕਰੋ ਫਾਈਨਾਂਸ ਕੰਪਨੀਆ ਦੀ ਲੁੱਟ ਖਸੁੱਟ ਅਤੇ ਜ਼ਬਰ ਜੁਲਮ ਦੇ ਟਾਕਰੇ ਲਈ ਮਜ਼ਦੂਰ ਔਰਤਾਂ ਦਾ ਪੱਕਾ ਮੋਰਚਾ 16 ਵੇ ਦਿਨ ਵਿਚ ਸ਼ਾਮਿਲ
ਇਸ ਵਿਚ ਅੱਜ ਬਲਜੀਤ ਕੌਰ ਹਰਦੀਪ ਕੌਰ ਹਰਜੀਤ ਕੌਰ ਜਸਪਾਲ ਸਿੰਘ ਸਰੂਪ ਸਿੰਘ ਨੂੰ ਹਾਰ ਪਾ ਕੇ ਪੱਕੇ ਮੋਰਚੇ ਤੇ ਬੈਠਿਆਂ ਗਿਆ ਜਿਸ ਨੂੰ ਸੰਬੌਧਨ ਕਰਦਿਆਂ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਕੱਲ੍ਹ ਦਿਨ ਮੰਗਲਵਾਰ 31 ਨੂੰ ਐਸ ਡੀ ਐਮ ਦਫਤਰ ਬਟਾਲਾ ਅੱਗੇ ਮਜ਼ਦੂਰਾ ਜਮਾਤ ਦਾ ਲੱਗਿਆ ਪੱਕਾ ਮੋਰਚੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਜੀ ਉਚੇਚੇ ਤੌਰ ਤੇ ਸ਼ਿਰਕਤ ਕਰਨ ਸੰਬੌਧਨ ਕਰਨਗੇ ਤੇ ਮੋਰਚੇ ਦੀਆ ਮੰਗਾਂ ਮਨਵਾਉਣ ਲਈ ਨਵੀਂ ਰਣਨੀਤੀ ਤਿਆਰ ਕਰਨ ਗਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀਆਂ ਮੰਗਾਂ ਮਨਵਾਉਣ ਲਈ ਹਰ ਤਿੱਖੇ ਸਘੰਰਸ਼ ਦਾ ਐਲਾਨ ਕਰਨ ਗਏ ਕਾ ਮਨਜੀਤ ਰਾਜ਼ ਬਟਾਲਾ ਵੱਲੋਂ ਬੇਨਤੀ ਹੈ ਕਿ ਮਾਈਕਰੋ ਫਾਈਨਾਂਸ ਕੰਪਨੀਆ ਦਾ ਕਰਜ਼ਾ ਮਾਫੀ ਅਤੇ ਔਰਤਾਂ ਦੇ ਖਾਤਿਆਂ ਵਿਚ ਸੂਬਾ ਸਰਕਾਰ ਚੌਣਾਂ ਵਿਚ ਔਰਤਾਂ ਨਾਲ ਕੀਤੇ ਵਾਅਦੇ ਅਨੁਸਾਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਤੇ ਦੋ ਸਾਲ ਦੇ ਬਕਾਇਆ ਰਾਸ਼ੀ ਸਮੇਤ 1000,1000, ਰੁਪਏ ਜਮ੍ਹਾਂ ਕਰਵਾਏ ਸੂਬਾ ਸਰਕਾਰ ਅਤੇ ਕੱਚਿਆ ਕੋਠਿਆਂ ਅਤੇ ਮਿਡ ਡੇ ਮੀਲ ਤੇ ਸਫ਼ਾਈ ਵਰਕਰ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਅਤੇ ਵਰਕਰਾਂ ਦੀਆ ਤਨਖਾਹਾ ਵਿਚ ਵਾਧਾ ਫੌਰੀ ਤੌਰ ਤੇ ਕੀਤਾ ਜਾਵੇ ਪਿੰਡਾਂ ਵਿਚ ਮਨਰੇਗਾ ਮਜ਼ਦੂਰਾਂ ਨੁੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਦੁਰਸਤੀ ਨਾਲ ਲਾਗੂ ਕੀਤੀ ਜਾਵੇ ਅਤੇ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਵਿੱਚ ਕੀਤੀਆ ਸੋਧਾਂ ਵਪਾਸ ਲਈ ਜਾਣ ਤੇ ਦਿਹਾੜੀ ਛੇ ਘੰਟੇ ਦੀ ਕੀਤੀ ਜਾਵੇ ਅੱਗੇ ਉਹਨਾਂ ਮਜ਼ਦੂਰ ਮੁਕਤੀ ਮੋਰਚਾ ਦੀਆ ਕਰਜੇ ਵਿੱਚ ਡੁੱਬਿਆ ਭੈਣਾਂ ਨੂੰ ਬੇਨਤੀ ਕੀਤੀ ਕਿ ਬਟਾਲਾ ਵਿਖੇ ਕੱਲ੍ਹ ਹੋ ਰਹੀ ਰੈਲੀ ਵਿਚ ਸ਼ਾਮਿਲ ਹੋਣ ਤੇ ਇਹ ਰੈਲੀ ਬਟਾਲਾ ਵਿਖੇ ਐਸ ਡੀ ਐਮ ਬਟਾਲਾ ਦਫਤਰ ਅੱਗੇ 21 ਤਰੀਕ ਦਿਨ ਮੰਗਲਵਾਰ ਨੂੰ ਹੋ ਰਹੀ ਹੈ ਗੁਰਦਾਸਪੁਰ ਕਰਜ਼ਾ ਮੁਆਫ਼ੀ ਦੀ ਕੋਈ ਵੀ ਰੈਲੀ ਨਹੀਂ ਹੈ ਇਸ ਲਈ ਬਟਾਲਾ ਵਿਖੇ ਹੀ ਕਰਜਾ ਮੁਆਫੀ ਲਈ ਮਜ਼ਦੂਰ ਔਰਤਾ ਪਹੁੰਚਣ ਅੱਗੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਤੋਂ ਅਸੀਂ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਕੇ ਹੀ ਦਮ ਲਵਾਂਗੇ ਇਸ ਪੱਕੇ ਮੋਰਚੇ ਵਿਚ ਇਹਨਾਂ ਤੋਂ ਇਲਾਵਾ ਕਾ ਕਪਤਾਨ ਸਿੰਘ ਬਾਸਰਪੁਰਾ ਸਤਿੰਦਰ ਕੌਰ ਬਟਾਲਾ ਜਸਬੀਰ ਕੌਰ ਡੇਵਿਡ ਮਸੀਹ ਮਨਜੀਤ ਕੌਰ ਮਨਜੀਤ ਕੌਰ ਸ਼ਰਨਜੀਤ ਕੌਰ ਹਰਜੀਤ ਕੌਰ ਹਰਪਿੰਦਰ ਵਿਜੇ,, ਰਾਣੀ ਲਾਡੀ ਰਾਕੇਸ ਕੁਮਾਰ ਆਦਿ ਮੈਂਬਰਾਂ ਸੰਬੌਧਨ ਕੀਤਾ