ਸਾਈਕਲ ਰੈਲੀ ਦਾ ਮਕਸਦ ਲੋਕਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਕਰਨਾ : ਡਾ. ਰਾਜਵਿੰਦਰ ਕੌਰ* *ਐਨਸੀਡੀ ਪ੍ਰੋਗਰਾਮ ਤਹਿਤ ਸਿਹਤ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ*… Beuro report Phagwara express news contact for news..vinod Sharma 8528121325… kuldeep Singh Noor..8198069291

पंजाब
Spread the love
Visits:58 Total: 45341

 

ਫਗਵਾੜਾ,4 ਜੂਨ (ਕੁਲਦੀਪ ਸਿੰਘ ਨੂਰ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਐਨਸੀਡੀ ਪ੍ਰੋਗਰਾਮ ਤਹਿਤ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਸਾਇਕਲ ਰੈਲੀ ਨੂੰ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਵਲੋ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੀ ਇਸ ਭੱਜ ਦੌੜ ਭਰੀ ਜ਼ਿੰਦਗੀ ਵਿਚ ਅਸੀਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਅਸੀਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਮਸ਼ੀਨੀ ਦੌਰ ‘ਚ ਹਰ ਕੰਮ ਮਸ਼ੀਨਾਂ ਨਾਲ ਹੋ ਰਿਹਾ ਹੈ, ਇਥੋ ਤੱਕ ਅਸੀਂ ਘਰ ਤੋਂ ਥੋੜੀ ਦੂਰ ਬਜ਼ਾਰ ਤੱਕ ਵੀ ਜਾਣਾ ਹੋਵੇ ਤਾਂ ਮੋਟਰਸਾਈਕਲ ਕਾਰ ਆਦਿ ਵਾਹਨ ਦੀ ਵਰਤੋਂ ਕਰਦੇ ਹਾਂ, ਜਿਸ ਕਾਰਨ ਸਾਡੀ ਕੋਈ ਸਰੀਰਕ ਗਤੀਵਿਧੀਆਂ ਨਹੀਂ ਹੁੰਦੀ ਤੇ ਅਸੀਂ ਬੀਪੀ, ਸ਼ੂਗਰ, ਹਾਈ ਕੈਲਸਟਰੋਲ, ਦਿਲ ਦੀਆਂ ਬਿਮਾਰੀਆਂ, ਮੋਟਾਪਾ ਵਰਗੇ ਅਨੇਕਾਂ ਰੋਗਾਂ ਦੀ ਲਪੇਟ ‘ਚ ਆ ਜਾਂਦੇ ਹਾਂ। ਇਸ ਮੌਕੇ ਡੀਆਈਓ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸਿਹਤ ਮੰਦ ਰਹਿਣ ਲਈ ਘੱਟੋ ਘੱਟ ਅੱਧਾ ਘੰਟਾ ਸੈਰ ਕਰਨੀ ਚਾਹੀਦੀ ਹੈ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ,ਤਾਂ ਹੀ ਅਸੀਂ ਬਿਮਾਰੀਆਂ ਤੋਂ ਬਚ ਸਕਾਂਗੇ। ਸਿਹਤ ਜਾਗਰੂਕਤਾ ਰੈਲੀ ‘ਚ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਉਨ੍ਹਾਂ ਦੀਆਂ ਸਾਈਕਲਾਂ ‘ਤੇ ਸਿਹਤ ਜਾਗਰੂਕਤਾ ਸਬੰਧੀ ਤਖ਼ਤੀਆਂ ਲੱਗੀਆਂ ਹੋਈਆਂ ਸਨ। ਇਸ ਮੌਕੇ ਡੀਆਈਓ ਡਾ. ਰਣਦੀਪ ਸਿੰਘ, ਡੀਐਚੳ ਡਾ. ਰਾਜੀਵ ਪਰਾਸ਼ਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਸੁਪਰਡੈਂਟ ਰਾਮ ਅਵਤਾਰ, ਡੀਪੀਐਮ ਡਾ. ਸੁਖਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਖਦਿਆਲ ਸਿੰਘ, ਸੀਨੀਅਰ ਸਹਾਇਕ ਪਵਨਦੀਪ ਸਿੰਘ, ਡੀਐਮਐਂਡਈਓ ਰਾਮ ਸਿੰਘ,ਸੀਨੀਅਰ ਸਹਾਇਕ ਸਤਿੰਦਰ ਸਿੰਘ,ਬੀਈਈ ਰਵਿੰਦਰ ਜੱਸਲ,ਬੀਸੀਸੀ ਕੁਆਰਡੀਨੇਟਰ ਜੋਤੀ ਅਨੰਦ, ਅਕਾਊਂਟੈਂਟ ਰੀਮਾ ਉੱਪਲ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *